ਪੰਜਾਬ ਦਾ ਅਨੋਖਾ ਪਿੰਡ, ਜਿੱਥੇ ਪੰਚਾਇਤੀ ਚੋਣਾਂ 'ਚ ਮਾਂ-ਪੁੱਤ ਹੋਣਗੇ ਆਹਮੋ-ਸਾਹਮਣੇ
Monday, Oct 14, 2024 - 05:34 AM (IST)
ਮਮਦੋਟ (ਹੇਮਨ, ਧਵਨ)– ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ’ਚ ਕਈ ਤਰ੍ਹਾਂ ਦੇ ਮੁੱਦੇ ਉਤਰ ਕੇ ਸਾਹਮਣੇ ਆਏ, ਖਾਸ ਕਰ ਕੇ ਕਾਗਜ਼ ਰੱਦ ਹੋਣੇ, ਫਾਇਲਾਂ ਖੋਹਣੀਆ ਆਦਿ। ਹੁਣ ਲਿਸਟਾਂ ਲੱਗਣ ਤੋਂ ਬਾਅਦ ਅਤੇ ਚੋਣ ਨਿਸ਼ਾਨ ਅਲਾਟ ਹੋ ਜਾਣ ਤੋਂ ਬਾਅਦ ਪਿੰਡਾਂ ’ਚ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ।
ਇਸ ਚੱਲ ਰਹੀ ਚੋਣ ’ਚ ਕਈ ਦਿਲਚਸਪ ਕਿੱਸੇ ਵੀ ਸਾਹਮਣੇ ਆ ਰਹੇ ਹਨ, ਜਿਨਾਂ ਵਿਚੋਂ ਮਮਦੋਟ ਬਲਾਕ ਦੇ ਇਕ ਪਿੰਡ ਕੋਠੇ ਕਿਲੀ ਵਾਲੇ ’ਚ ਬੇਹੱਦ ਦਿਲਚਸਪ ਚੋਣ ਹੋਣ ਜਾ ਰਹੀ ਹੈ। ਇਸ ਪਿੰਡ ’ਚ ਸਰਪੰਚੀ ਚੋਣ ਲਈ ਮਾਂ ਅਤੇ ਪੁੱਤਰ ਇਕ-ਦੂਜੇ ਦੇ ਸਾਹਮਣੇ ਡਟ ਗਏ ਹਨ।
ਇਹ ਵੀ ਪੜ੍ਹੋ- ਸਬਜ਼ੀ ਵੇਚਣ ਵਾਲੇ ਦੀਆਂ ਅੱਖਾਂ 'ਚ ਪਾਈਆਂ ਮਿਰਚਾਂ, ਫ਼ਿਰ ਤੇਜ਼ਧਾਰਾਂ ਹਥਿਆਰਾਂ ਨਾਲ ਦਿੱਤੀ ਦਰਦਨਾਕ ਮੌਤ
ਇਕ ਪਾਸੇ ਮਾਂ ਸਮਿਤਰਾ ਚੋਣ ਮੈਦਾਨ ਵਿਚ ਹੈ ਅਤੇ ਉਸ ਦਾ ਮੁਕਾਬਲਾ ਆਪਣੇ ਪੁੱਤਰ ਬੋਹੜ ਸਿੰਘ ਨਾਲ ਹੋ ਰਿਹਾ ਹੈ। ਭਾਂਵੇ ਇਸ ਪਿੰਡ ’ਚ ਇਕ-ਦੋ ਹੋਰ ਵੀ ਉਮੀਦਵਾਰ ਹਨ ਪਰ ਮਾਂ-ਪੁੱਤਰ ਪ੍ਰਮੁੱਖ ਮੁਕਾਬਲੇ ’ਚ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਦੋਨਾਂ ਨੂੰ ਸਹਿਮਤ ਕਰਨ ਲਈ ਪੂਰੀ ਵਾਹ ਲਾਈ ਪਰ ਕਾਮਯਾਬੀ ਨਹੀਂ ਮਿਲੀ। ਹੁਣ ਤਾਂ 15 ਅਕਤੂਬਰ ਨੂੰ ਹੀ ਪਤਾ ਲੱਗੇਗਾ ਕਿ ਜਿੱਤ ਕਿਸ ਦੇ ਹਿੱਸੇ ਆਉਂਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਨੇ ਡਿਊਟੀ 'ਤੇ ਜਾਂਦੇ ਸਮੇਂ ਮੱਥੇ 'ਚ ਮਾਰੀ ਗੋ.ਲ਼ੀ, ਗੱਡੀ 'ਚ ਮਿਲੀ ਲਾ.ਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e