ਕਲਯੁੱਗੀ ਮਾਂ ਦਾ ਕਾਰਾ, 8ਵੀਂ ਜਮਾਤ ’ਚ ਪੜ੍ਹਦੀ ਆਪਣੀ ਹੀ ਧੀ ਨੂੰ ਕਰਵਾਇਆ ਅਗਵਾਹ

Wednesday, Aug 25, 2021 - 06:24 PM (IST)

ਕਲਯੁੱਗੀ ਮਾਂ ਦਾ ਕਾਰਾ, 8ਵੀਂ ਜਮਾਤ ’ਚ ਪੜ੍ਹਦੀ ਆਪਣੀ ਹੀ ਧੀ ਨੂੰ ਕਰਵਾਇਆ ਅਗਵਾਹ

ਗੁਰੂਹਰਸਹਾਏ (ਸੁਨੀਲ ਵਿੱਕੀ): ਸ਼ਹਿਰ ਦੇ ਨਾਲ ਲੱਗਦੇ ਪਿੰਡ ਪੰਜੇ ਕੇ ਉਤਾੜ ਦੇ ਸ:ਸੀ:ਸੈ:ਸਕੂਲ ’ਚ 8ਵੀਂ ਜਮਾਤ ’ਚ ਪੜ੍ਹਦੀ 14 ਸਾਲਾ ਕੁੜੀ ਨੂੰ ਉਸ ਦੇ ਹੀ ਕਿਸੇ ਰਿਸ਼ਤੇਦਾਰ ਨੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਕੂਲ ਦੇ ਬਾਹਰੋਂ ਅਗਵਾਹ ਕਰ ਲਿਆ ਅਤੇ ਕੁੜੀ ਨੂੰ ਉਸਦੀ ਮਾਂ ਕੋਲ ਛੱਡ ਆਇਆ, ਕਿਉਂਕਿ ਕੁੜੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਿਓ ਕੋਲ ਰਹਿ ਰਹੀ ਸੀ ਤੇ ਕੁੜੀ ਦੀ ਮਾਂ ਉਸਦੇ ਪਿਓ ਨੂੰ ਛੱਡ ਕੇ ਕਾਫ਼ੀ ਲੰਮੇ ਸਮੇਂ ਤੋਂ ਕਿਸੇ ਹੋਰ ਥਾਂ ’ਤੇ ਰਹਿ ਰਹੀ ਹੈ। ਪਿਛਲੇ ਦਿਨੀਂ ਜਦ ਕੁੜੀ ਘਰੋਂ ਸਕੂਲ ਪੜ੍ਹਨ ਗਈ ਤੇ ਸਕੂਲ ਤੋਂ ਘਰੇ ਵਾਪਸ ਨਹੀਂ ਪਹੁੰਚੀ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਵੀ ਸੂਚਿਤ ਕੀਤਾ।

ਇਹ ਵੀ ਪੜ੍ਹੋ : ਪਾਕਿ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ’ਤੇ ਹਰਸਿਮਰਤ ਨੇ ਕੇਂਦਰ ਨੂੰ

ਅਗਵਾਹ ਹੋਈ ਕੁੜੀ ਦੀ ਖ਼ਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਅਤੇ ਜਦ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਕੁੜੀ ਨੂੰ ਕੁਝ ਦਿਨ ਬਾਅਦ ਉਸਦੀ ਹੀ ਮਾਂ ਦੇ ਘਰ ਦੇਖਿਆ ਤਾਂ ਕੁੜੀ ਦੇ ਪਿਓ ਨੂੰ ਦੱਸਿਆ ਅਤੇ ਉਸ ਤੋਂ ਬਾਅਦ ਕੁੜੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੁੜੀ ਨੂੰ ਉਸ ਦੀ ਮਾਂ ਕੋਲੋਂ ਵਾਪਸ ਆਪਣੇ ਘਰ ਲੈ ਕੇ ਆਏ। ਇਸ ਸਬੰਧੀ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਐਸੋ:ਗੁਰੂਹਰਸਹਾਏ ’ਚ ਪ੍ਰੈੱਸ ਕਾਨਫਰੰਸ ਦੌਰਾਨ ਅਗਵਾਹ ਹੋਈ ਕੁੜੀ ਨੇ ਦੱਸਿਆ ਜਦੋਂ ਉਹ ਪਿਛਲੇ ਦਿਨੋਂ ਘਰੋਂ ਸਕੂਲ ਪੜ੍ਹਨ ਲਈ ਗਈ ਅਤੇ ਜਦੋਂ ਦੁਪਹਿਰ 2 ਵਜੇ ਦੇ ਕਰੀਬ ਸਕੂਲ ਤੋਂ ਛੁੱਟੀ ਹੋਈ ਤਾਂ ਉਹ ਹੋਰ 3 ਕੁੜੀਆਂ ਦੇ ਨਾਲ ਸਕੂਲ ਤੋਂ ਬਾਹਰ ਘਰ ਜਾਣ ਲਈ ਨਿਕਲੀ, ਪਰ ਜਿਹੜੀਆਂ ਤਿੰਨ ਕੁੜੀਆਂ ਉਸਦੇ ਨਾਲ ਸਨ, ਉਹ ਕੁੜੀਆਂ ਉਸ ਨੂੰ ਕਿਸੇ ਹੋਰ ਥਾਂ ਤੇ ਲੈ ਗਈਆਂ, ਜਿੱਥੇ ਪਹਿਲਾਂ ਤੋਂ ਹੀ ਖੜ੍ਹਾ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ।

ਇਹ ਵੀ ਪੜ੍ਹੋ : ਨਸ਼ੇੜੀ ਪਤੀ ਦੇ ਤਸ਼ੱਦਦ ਤੋਂ ਤੰਗ ਆਈ, 3 ਬੱਚਿਆਂ ਦੀ ਮਾਂ ਨੇ ਲਿਆ ਫ਼ਾਹਾ

ਕੁੜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਮਾਂ ਨੇ ਹੀ ਉਸ ਨੂੰ ਅਗਵਾ ਕਰਵਾਇਆ ਸੀ ਤੇ ਉਹ ਉਸ ਨੂੰ ਹਰ ਰੋਜ਼ ਕੁੱਟਦੀ ਮਾਰਦੀ ਸੀ ਅਤੇ ਰੋਟੀ ਵੀ ਨਹੀ ਦਿੰਦੀ ਸੀ। ਕੁੜੀ ਨੇ ਕਿਹਾ ਕਿ ਉਹ ਆਪਣੇ ਪਿਓ ਕੋਲ ਹੀ ਰਹਿ ਰਹੀ ਹੈ ਅਤੇ ਰਹਿਣਾ ਚਾਹੁੰਦੀ ਹੈ। ਪੀੜਤ ਕੁੜੀ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦੁਆਇਆ ਜਾਵੇ, ਜਿਸ ਨੇ ਉਸਨੂੰ ਅਗਵਾ ਕਰਵਾਇਆ ਤੇ ਕੀਤਾ, ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


author

Shyna

Content Editor

Related News