ਪੰਚਕੂਲਾ 'ਚ ਦਹਿਸ਼ਤ ਦੇ ਕਾਰਨ 300 ਤੋਂ ਵਧ ਪਰਿਵਾਰਾਂ ਨੇ ਛੱਡਿਆ ਘਰ
Friday, Aug 25, 2017 - 04:42 PM (IST)
ਪੰਚਕੂਲਾ—ਡੇਰਾ ਪ੍ਰੇਮੀਆਂ ਦੀ ਵਧਦੀ ਭੀੜ ਤੋਂ ਚਿੰਤਿਤ ਪੰਚਕੂਲਾ ਦੇ ਲੋਕਾਂ ਨੇ ਘਰ ਛੱਡ ਸੁਰੱਖਿਅਤ ਸਥਾਨਾਂ ਦੇ ਵੱਲ ਜਾਣਾ ਸ਼ੁਰੂ ਕਰ ਦਿੱਤਾ ਹੈ। ਸੈਕਟਰ-2,4,6, ਅਤੇ 21 ਦੇ 300 ਤੋਂ ਵਧ ਪਰਿਵਾਰ ਆਪਣੇ ਘਰ ਬੰਦ ਕਰਕੇ ਦੂਜੇ ਸ਼ਹਿਰਾਂ 'ਚ ਚਲੇ ਗਏ ਹਨ। ਸਭ ਤੋਂ ਵਧ ਡੇਰਾ ਪ੍ਰੇਮੀਆਂ ਦਾ ਡੇਰਾ ਇਨ੍ਹਾਂ ਸੈਕਟਰਾਂ 'ਚ ਹੈ। ਪੰਚਕੂਲਾ ਸੈਕਟਰ ਚਾਰ ਦੇ ਮਕਾਨ ਨੰਬਰ 1637 ਨਿਵਾਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਸੈਕਟਰ 'ਚ ਲੋਕਾਂ ਦੀ ਗਿਣਤੀ ਅਚਾਨਕ ਵਧਣ ਲੱਗੀ ਸੀ। ਪੁਲਸ ਦੇ ਵੱਲੋਂ ਤੋਂ ਉਨ੍ਹਾਂ ਦੇ ਸੈਕਟਰ 'ਚ ਸੁਰੱਖਿਆ ਦੇ ਮੱਦੇਨਜ਼ਰ ਕੋਈ ਪੁਖਤਾ ਬੰਦੋਬਸਤ ਨਹੀਂ ਕੀਤਾ ਗਿਆ ਹੈ, ਜਿਸ ਦੇ ਕਾਰਨ ਉਹ ਆਪਣੇ ਪਰਿਵਾਰ ਨੂੰ ਲੈ ਕੇ ਅੰਬਾਲਾ ਆਪਣੇ ਰਿਸ਼ਤੇਦਾਰ ਦੇ ਘਰ ਰਹਿਣ ਆ ਗਏ ਹਨ। ਉਨ੍ਹਾਂ ਦਾ ਪੂਰਾ ਪਰਿਵਾਰ 26 ਦੀ ਸਵੇਰ ਪੰਚਕੂਲਾ ਵਾਪਸ ਆਵੇਗਾ।
ਚਾਰ ਸੈਕਟਰ ਦੇ ਦਰਜਨਾਂ ਐਂਟਰੀ ਗੇਟ ਬੰਦ
ਪੰਚਕੂਲਾ ਦੇ ਕੁਝ ਸੈਕਟਰਾਂ ਦੇ ਲੋਕਾਂ ਨੇ ਐਂਟਰੀ ਗੇਟ ਤੱਕ ਬੰਦ ਕਰਵਾ ਦਿੱਤਾ ਹੈ। ਇਨ੍ਹਾਂ 'ਚ ਪੰਚਕੂਲਾ ਸੈਕਟਰ ਅੱਠ, ਸੈਕਟਰ 7, ਸੈਕਟਰ 17 ਅਤੇ ਸੈਕਟਰ 21 ਸ਼ਾਮਲ ਹਨ। ਇਨ੍ਹਾਂ ਸੈਕਟਰਾਂ ਦੇ ਰਿਹਾਇਸ਼ੀ ਵੈਲਫੇਅਰ ਐਸੋਸੀਏਸਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਐਂਟਰੀ ਗੇਟ 26 ਅਗਸਤ ਦੀ ਸਵੇਰੇ ਖੁਲ੍ਹਣਗੇ। ਸਭ ਤੋਂ ਵਧ ਪ੍ਰਭਾਵ ਸੈਕਟਰ 21 'ਚ ਪਿਆ ਹੈ। ਅਸਲ 'ਚ ਸੈਕਟਰ 21 ਦੇ ਸਾਹਮਣੇ ਤਾਊ ਦੇਵੀ ਲਾਲ ਸਟੇਡੀਅਮ ਨੂੰ ਅਸਥਾਈ ਰੂਪ ਨਾਲ ਜੇਲ ਬਣਾ ਦਿੱਤਾ ਗਿਆ ਹੈ। ਸੈਕਟਰ 21 ਦਾ ਮੁੱਖ ਐਂਟਰੀ ਗੇਟ ਵੀ ਸਟੇਡੀਅਮ ਦੇ ਸਾਹਮਣੇ ਖੁੱਲ੍ਹਦਾ ਹੈ। ਹੁਣ ਇਸ ਸੈਕਟ 'ਚ ਆਉਣ ਜਾਂ ਇੱਥੋਂ ਤੋਂ ਜਾਣ ਦੇ ਲਈ ਸੈਕਟਰ 20 ਤੋਂ ਹੁੰਦੇ ਹੋਏ ਆਉਣਾ ਹੋਵੇਗਾ।
