ਘਰ ''ਚੋਂ ਤਾਰਾਂ ਚੋਰੀ ਕਰਨ ਦੇ ਦੋਸ਼ਾਂ ''ਚ 2 ਗ੍ਰਿਫ਼ਤਾਰ

Tuesday, Jul 07, 2026 - 05:24 PM (IST)

ਘਰ ''ਚੋਂ ਤਾਰਾਂ ਚੋਰੀ ਕਰਨ ਦੇ ਦੋਸ਼ਾਂ ''ਚ 2 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਇੱਥੇ ਵੀਰ ਕਾਲੋਨੀ ਸਥਿੱਤ ਇਕ ਘਰ 'ਚੋਂ ਤਾਰਾਂ ਚੋਰੀ ਕਰਨ ਦੇ ਦੋਸ਼ਾਂ 'ਚ ਕੋਤਵਾਲੀ ਪੁਲਸ ਵਲੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਅਨਿਲ ਕੁਮਾਰ ਵਾਸੀ ਜੋਗੀ ਨਗਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਵੀਰ ਕਲੋਨੀ ਵਿਖੇ ਮਕਾਨ ਹੈ।

ਉਨ੍ਹਾਂ ਦੱਸਿਆ ਕਿ ਰੋਜ਼ ਗਾਰਡਨ ਪੁਲ ਹੇਠ ਰਹਿਣ ਵਾਲਾ ਮੁਲਜ਼ਮ ਰਾਹੁਲ ਅਤੇ ਰਾਝਾਂ ਵਾਸੀ ਖੇਤਾ ਸਿੰਘ ਬਸਤੀ ਉਸ ਦੇ ਘਰੋਂ ਬਿਜਲੀ ਦੀਆ ਤਾਰਾਂ ਚੋਰੀ ਕਰਕੇ ਲੈ ਗਏ। ਪੁਲਸ ਵਲੋਂ ਦੋਵੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News