ਘਰ ’ਚੋਂ ਸੋਨਾ, ਨਕਦੀ ਤੇ ਮੋਬਾਇਲ ਚੋਰੀ ਕਰਕੇ ਘਰ ਨੂੰ ਲਗਾਈ ਅੱਗ

Saturday, Jul 04, 2026 - 04:22 PM (IST)

ਘਰ ’ਚੋਂ ਸੋਨਾ, ਨਕਦੀ ਤੇ ਮੋਬਾਇਲ ਚੋਰੀ ਕਰਕੇ ਘਰ ਨੂੰ ਲਗਾਈ ਅੱਗ

ਫਿਰੋਜ਼ਪੁਰ (ਖੁੱਲਰ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਚੂਚਕ ਪਿੰਡ ਵਿਖੇ ਇਕ ਵਿਅਕਤੀ ਦੇ ਘਰ 'ਚੋਂ 2 ਤੋਲੇ ਸੋਨਾ, 2 ਲੱਖ ਰੁਪਏ ਅਤੇ ਇਕ ਮੋਬਾਇਲ ਫੋਨ ਚੋਰੀ ਕਰਕੇ ਘਰ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਥਾਣਾ ਮੱਲਾਂਵਾਲਾ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਰਸ਼ਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਚੂਚਕ ਵਿੰਡ ਨੇ ਦੱਸਿਆ ਕਿ ਉਹ ਆਰਮੀ ’ਚ ਕੈਪਟਨ ਰਿਟਾਇਰਡ ਹੈ।

ਉਸ ਨੇ ਦੱਸਿਆ ਕਿ ਮਿਤੀ 2-3 ਜੁਲਾਈ 2026 ਦੀ ਰਾਤ 1 ਵਜੇ ਉਸ ਦੇ ਗੁਆਂਢੀ ਦੀਪਕ ਦਾ ਫੋਨ ਆਇਆ ਕਿ ਤੁਹਾਡੇ ਘਰ ਵਿਚ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਅਉਣ ’ਤੇ ਜਦੋਂ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਚੈੱਕ ਕੀਤਾ ਤਾਂ ਇਕ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ, ਜੋ ਘਰ ’ਚ 2 ਤੋਲੇ ਸੋਨਾ, 2 ਲੱਖ ਰੁਪਏ ਅਤੇ ਇਕ 16 ਪਰੋ ਆਈਫੋਨ ਵੀ ਲੈ ਗਿਆ।

ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਡੀ. ਵੀ. ਆਰ. ਨੂੰ ਵੱਡੀ ਸਕਰੀਨ 'ਤੇ ਲਾਇਆ ਤਾਂ ਪਛਾਣ ਆਈ ਕਿ ਜਸਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਚੂਚਕ ਨੇ ਉਸ ਦੇ ਘਰ ਨੂੰ ਅੱਗ ਲਾਈ ਹੈ, ਜੋ ਸਾਡਾ ਕਰੀਬ 10 ਲੱਖ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News