ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ

Tuesday, Aug 02, 2022 - 03:38 PM (IST)

ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ

ਖੰਨਾ (ਵਿਪਨ) : ਖੰਨਾ ਦੇ ਨੇੜਲੇ ਪਿੰਡ ਰਸੂਲੜਾ ਵਿਖੇ ਇਕ ਬਾਂਦਰ ਨੇ ਕਈ ਦਿਨਾਂ ਤੋਂ ਦਹਿਸ਼ਤ ਮਚਾਈ ਹੋਈ ਸੀ, ਜਿਸ ਨੂੰ ਸਕੂਲੀ ਵਿਦਿਆਰਥੀਆਂ ਨੇ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਬਾਂਦਰ ਦੀ ਦਹਿਸ਼ਤ ਕਾਰਨ ਪਿੰਡ ਦਾ ਸਕੂਲ 2 ਦਿਨਾਂ ਬੰਦ ਰਿਹਾ ਕਿਉਂਕਿ ਸਕੂਲ 'ਚ ਬਾਂਦਰ ਘੁੰਮ ਰਿਹਾ ਸੀ। ਸੋਮਵਾਰ ਨੂੰ ਵੀ ਇਸੇ ਚੱਕਰ 'ਚ ਸਕੂਲ ਵਿਖੇ ਅੱਧੀ ਛੁੱਟੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਧੀ ਨਾਲ ਕਮਾਇਆ ਕਹਿਰ (ਵੀਡੀਓ)

ਮੰਗਲਵਾਰ ਸਵੇਰੇ ਵੀ ਜਦੋਂ ਬੱਚੇ ਸਕੂਲ ਪੁੱਜੇ ਤਾਂ ਬਾਂਦਰ ਘੁੰਮ ਰਿਹਾ ਸੀ। ਬਾਂਦਰ ਦੇ ਡਰ ਕਾਰਨ ਬੱਚੇ ਅਤੇ ਅਧਿਆਪਕ ਕਮਰਿਆਂ ਤੋਂ ਬਾਹਰ ਨਹੀਂ ਨਿਕਲ ਰਹੇ ਸਨ। ਜਦੋਂ ਵੀ ਕੋਈ ਬਾਂਦਰ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਉਸ 'ਤੇ ਹਮਲਾ ਕਰ ਦਿੰਦਾ ਸੀ। ਜਦੋਂ ਕੋਈ ਵੀ ਮੁਲਾਜ਼ਮ ਬਾਂਦਰ ਨੂੰ ਫੜ੍ਹਨ ਲਈ ਸਕੂਲ ਨਾ ਆਇਆ ਤਾਂ ਕੁੱਝ ਬੱਚਿਆਂ ਨੇ ਖ਼ੁਦ ਹੀ ਹਿੰਮਤ ਕਰਕੇ ਬੜੀ ਮੁਸ਼ਕਲ ਨਾਲ ਬਾਂਦਰ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਬੱਚੇ ਹੁਣ ਨਹੀਂ ਮਾਰ ਸਕਣਗੇ ਬੰਕ, ਮੋਬਾਇਲ ਐਪ ਨਾਲ ਲੱਗੇਗੀ ਹਾਜ਼ਰੀ

ਇਸ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀ ਅਨੂ ਮੁਹੰਮਦ ਨੇ ਦੱਸਿਆ ਕਿ ਸਕੂਲ ਦੇ ਬੱਚੇ ਬਾਂਦਰ ਕਰਕੇ ਬਹੁਤ ਡਰੇ ਹੋਏ ਸਨ ਅਤੇ ਪੜ੍ਹਾਈ ਨਹੀਂ ਹੋ ਰਹੀ ਸੀ। ਉਸ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਭੱਜ ਕੇ ਬਾਂਦਰ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ। ਸਕੂਲ ਦੇ ਬੱਚਿਆਂ ਨੇ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਹਨ ਅਤੇ ਸਰਕਾਰ ਤੋਂ ਸਕੂਲਾਂ 'ਚ ਸੁਰੱਖਿਆ ਦੀ ਮੰਗ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News