ਮੁਹੰਮਦ ਸਦੀਕ ਨੂੰ ਟਿਕਟ ਮਿਲਣ 'ਤੇ ਕਾਂਗਰਸੀਆਂ ਨੇ ਜਤਾਇਆ ਵਿਰੋਧ
Sunday, Apr 07, 2019 - 04:41 PM (IST)
ਫਰੀਦਕੋਟ (ਜਗਤਾਰ, ਵਿਪਨ) - ਕਾਂਗਰਸ ਪਾਰਟੀ ਹਾਈ ਕਮਾਨ ਵਲੋਂ ਬੀਤੇ ਦਿਨ ਪੰਜਾਬ ਦੇ 3 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨਾਂ 'ਚੋਂ ਫਰੀਦਕੋਟ ਲੋਕ ਸਭਾ ਸੀਟ ਲਈ ਮੁਹੰਮਦ ਸਦੀਕ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਜਿਥੇ ਇਕ ਪਾਸੇ ਮੁਹੰਮਦ ਸਦੀਕ ਦੇ ਸਮਰਥਕਾਂ ਵਲੋਂ ਸੀਟ ਮਿਲਣ 'ਤੇ ਜਸ਼ਨ ਮਨਾਇਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਕੁਝ ਵਰਕਰਾਂ ਵਲੋਂ ਮੁਹੰਮਦ ਸਦੀਕ ਦੀ ਉਮੀਦਵਾਰੀ ਦੇ ਵਿਰੋਧ 'ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜੱਟ ਮਹਾਂ ਸਭਾ ਜ਼ਿਲਾ ਫਰੀਦਕੋਟ ਦੇ ਪ੍ਰਧਾਨ ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਰਜੀਤ ਸਿੰਘ ਬਾਬਾ ਨੇ ਸਾਥੀਆਂ ਨਾਮ ਮਿਲ ਕੇ ਜਨਾਬ ਮੁਹੰਮਦ ਸਦੀਕ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਮਿਲਣ 'ਤੇ ਵਿਰੋਧ ਜਤਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਹੰਮਦ ਸਦੀਕ ਦੇ ਜਵਾਈ ਸੂਰਜ ਭਾਰਦਵਾਜ 'ਤੇ ਦੋਸ਼ ਲਗਾਉਂਦੇ ਹੋਏ ਪਾਰਟੀ ਹਾਈ ਕਮਾਨ ਨੂੰ ਟਿਕਟ ਬਦਲ ਕੇ ਕਿਸੇ ਪੜ੍ਹੇ ਲਿਖੇ ਅਤੇ ਇਮਾਨਦਾਰ ਕਾਂਗਰਸੀ ਵਰਕਰ ਨੂੰ ਦੇਣ ਦੀ ਅਪੀਲ ਕੀਤੀ ਹੈ।