ਮੋਗਾ ਪੁਲਸ ਨੇ ਮਹੀਨੇ ਅੰਦਰ ਕੱਟੇ 10 ਹਜ਼ਾਰ ਤੋਂ ਉੱਪਰ ਚਲਾਨ

Sunday, Jun 28, 2020 - 03:48 PM (IST)

ਮੋਗਾ ਪੁਲਸ ਨੇ ਮਹੀਨੇ ਅੰਦਰ ਕੱਟੇ 10 ਹਜ਼ਾਰ ਤੋਂ ਉੱਪਰ ਚਲਾਨ

ਮੋਗਾ (ਵਿਪਨ) : ਕੋਰੋਨਾ ਮਹਾਮਾਰੀ ਕਾਰਨ ਲਾਗੂ ਹੋਈ ਤਾਲਾਬੰਦੀ ਦੌਰਾਨ ਸਾਰੇ ਕੰਮਕਾਰ ਠੱਪ ਹੋ ਗਏ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਫਤਿਹ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਕੋਰੋਨਾ ਤੋਂ ਜਿੱਤਣ ਲਈ ਮੋਗਾ ਪੁਲਸ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਹੜੇ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ, ਉਨ੍ਹਾਂ ਦੇ ਭਾਰੀ ਚਲਾਨ ਕੱਟੇ ਜਾ ਰਹੇ ਹਨ ਤਾਂ ਜੋ ਜਨਤਾ ਨੂੰ ਅਹਿਸਾਸ ਹੋਵੇ, ਜਿਹੜੇ ਉਹ ਕਾਨੂੰਨ ਦੀ ਉਲੰਘਣਾ ਕਰਕੇ ਸਰਕਾਰ ਦੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੇ।

ਮੋਗਾ ਜ਼ਿਲ੍ਹਾ ਪੁਲਸ ਵੱਲੋਂ ਇਕ ਮਹੀਨੇ ਅੰਦਰ 10 ਹਜ਼ਾਰ ਤੋਂ ਉੱਪਰ ਚਲਾਨ ਕੀਤੇ ਗਏ ਹਨ। ਇਨ੍ਹਾਂ ਚਲਾਨਾ 'ਚ ਜ਼ਿਆਦਾਤਰ ਕੋਵਿਡ-19 ਦੇ ਨਿਯਮਾਂ ਤੋੜਨ ਸਬੰਧੀ ਚਲਾਨ ਕੱਟੇ ਗਏ ਹਨ। ਇਕ ਪਾਸੇ ਮੋਗਾ ਪੁਲਸ ਨੇ ਕਿਹਾ ਕਿ ਇਕ ਮਹੀਨੇ 'ਚ 10 ਹਜ਼ਾਰ ਤੋਂ ਉੱਪਰ ਦੇ ਚਲਾਨ ਕੱਟੇ ਗਏ ਹਨ। ਉੱਥੇ ਹੀ ਜਨਤਾ ਦਾ ਕਹਿਣ ਹੈ ਕਿ ਸਰਕਾਰ ਨੇ ਆਪਣੀ ਕਮਾਈ ਦਾ ਸਧਾਨ ਬਣਾਇਆ ਹੋਇਆ ਹੈ ਅਤੇ ਸਰਕਾਰ ਪੈਸਾ ਇਕੱਠਾ ਕਰ ਰਹੀ ਹੈ। ਜਾਣਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੋਗਾ ਪੁਲਸ ਨੇ ਕਰੀਬ 36 ਲੱਖ ਦੇ ਚਲਾਨ ਕੱਟੇ ਹਨ।
 


author

Babita

Content Editor

Related News