ਨੌਜਵਾਨ ਨੇ 3 ਬੱਚਿਆਂ ਦੀ ਮਾਂ ਨਾਲ ਦੋ ਸਾਲ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ

Tuesday, Sep 01, 2020 - 03:39 PM (IST)

ਨੌਜਵਾਨ ਨੇ 3 ਬੱਚਿਆਂ ਦੀ ਮਾਂ ਨਾਲ ਦੋ ਸਾਲ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਤਸਵੀਰਾਂ ਕੀਤੀਆਂ ਵਾਇਰਲ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਦੀ ਇਕ ਜਨਾਨੀ ਜੋ ਤਿੰਨ ਬੱਚਿਆਂ ਦੀ ਮਾਂ ਹੈ, ਨੂੰ ਗੁਆਂਢ 'ਚ ਰਹਿੰਦਾ ਇਕ ਨੌਜਵਾਨ ਉਸ ਦੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਦੋ ਸਾਲ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਪੁਲਸ ਅਤੇ ਸਾਈਬਰ ਕਰਾਈਮ ਬ੍ਰਾਂਚ ਮੋਗਾ ਵਲੋਂ ਕੀਤੀ ਗਈ ਜਾਂਚ ਦੇ ਬਾਅਦ ਪੀੜਤ ਔਰਤ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਲੜਕੇ ਮਨਦੀਪ ਸਿੰਘ ਖਿਲਾਫ ਜਬਰ-ਜ਼ਿਨਾਹਅਤੇ ਹੋਰ ਧਾਰਾਵਾਂ ਤਹਿਤ ਥਾਣਾ ਸਦਰ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਹੀਦ ਰਾਜਿੰਦਰ ਸਿੰਘ ਨੂੰ ਦਿੱਤੀ ਵਿਦਾਈ, ਪਤਨੀ ਬੋਲੀ- ਮਿਲਣ ਦਾ ਵਾਅਦਾ ਕਰ ਦੁਨੀਆ ਤੋਂ ਕਿਉਂ ਚਲੇ ਗਏ? (ਤਸਵੀਰਾਂ)

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਕਿਹਾ ਕਿ ਉਸਦਾ ਵਿਆਹ 2004 'ਚ ਹੋਇਆ ਸੀ, ਮੇਰੇ ਤਿੰਨ ਬੱਚੇ ਹਨ, ਮੇਰਾ ਪਤੀ ਰੋਜ਼ਗਾਰ ਲਈ 10 ਅਕਤੂਬਰ 2018 ਨੂੰ ਵਿਦੇਸ਼ ਚਲਾ ਗਿਆ। ਉਸ ਦੇ ਵਿਦੇਸ਼ ਜਾਣ ਦੇ ਬਾਅਦ ਸਾਡਾ ਗੁਆਂਢੀ ਨੌਜਵਾਨ ਦੋਸ਼ੀ ਮਨਦੀਪ ਸਿੰਘ ਨੇ ਮੈਂਨੂੰ ਫੋਨ 'ਤੇ ਕਿਹਾ ਕਿ ਉਹ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ ਅਤੇ ਮੈਂਨੂੰ ਡਰਾਉਣ ਧਮਕਾਉਣ ਵੀ ਲੱਗਾ ਅਤੇ ਕਿਹਾ ਕਿ ਉਹ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਅਤੇ ਮੈਂ ਉਸਦੇ ਝਾਂਸੇ ਵਿਚ ਆ ਗਈ। ਉਹ ਮੈਂਨੂੰ ਅਤੇ ਮੇਰੇ ਬੱਚਿਆਂ ਦੀ ਨੂੰ ਮਾਰਨ ਦੀ ਧਮਕੀ ਦੇ ਕੇ ਜਬਰੀ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਲੱਗਾ ਅਤੇ ਉਸਨੇ ਮੇਰੀਆਂ ਕਈ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ, ਜੋ ਉਸਨੇ ਬਾਅਦ ਵਿਚ ਮੇਰੇ ਪਤੀ ਨੂੰ ਵਿਦੇਸ਼ ਵਿਚ ਭੇਜ ਦਿੱਤੀਆਂ, ਜਿਸ 'ਤੇ ਮੇਰੇ ਪਤੀ ਨੇ ਮਨਦੀਪ ਸਿੰਘ ਨੂੰ ਕਿਹਾ ਕਿ ਮੈਂ ਆਪਣੀ ਪਤਨੀ ਨੂੰ ਨਹੀਂ ਰੱਖਣਾ ਅਤੇ ਤੂੰ ਆਪਣੇ ਨਾਲ ਲਿਜਾ ਸਕਦਾ ਅਤੇ ਮੇਰੇ ਪਤੀ ਨੇ ਮੇਰੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਤੇ ਨਾ ਹੀ ਕੋਈ ਉਸਨੇ ਮੈਂਨੂੰ ਪੈਸਾ ਭੇਜਿਆ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 7 ਬੱਚਿਆਂ ਦੇ ਪਿਓ ਵਲੋਂ 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਪੀੜਤ ਨੇ ਕਿਹਾ ਕਿ ਉਸਦਾ ਪਤੀ 2 ਜੂਨ 2020 ਨੂੰ ਵਿਦੇਸ਼ ਤੋਂ ਵਾਪਸ ਆ ਗਿਆ ਜਿਸ ਦਾ ਪਤਾ ਲੱਗਣ 'ਤੇ ਦੋਸ਼ੀ ਮੈਂਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਮੈਂਨੂੰ ਆਪਣੀਆਂ ਰਿਸ਼ਤੇਦਾਰਾਂ ਦੇ ਇਲਾਵਾ ਹੋਟਲਾਂ ਅਤੇ ਹੋਰ ਕਈ ਜਗਾਵਾਂ 'ਤੇ ਰੱਖਿਆ ਅਤੇ ਮੈਂਨੂੰ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਵਾਏਗਾ, ਜਦੋਂ ਮੈਂ ਤਿੰਨ ਮਹੀਨਿਆਂ ਦੀ ਗਰਭਵਤੀ ਹੋਈ ਤਾਂ 20 ਜੁਲਾਈ 2020 ਨੂੰ ਉਸਨੇ ਕਿਸੇ ਪ੍ਰਾਈਵੇਟ ਡਾਕਟਰ ਤੋਂ ਮੇਰਾ ਜਬਰਦਸਤੀ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀ ਦੇ ਪਿਤਾ ਰਜਿੰਦਰ ਸਿੰਘ ਅਤੇ ਪਰਿਵਾਰ ਵਾਲਿਆਂ ਨੂੰ ਸਾਡੇ ਸਬੰਧਾਂ ਬਾਰੇ ਪੂਰੀ ਜਾਣਕਾਰੀ ਸੀ ਅਤੇ ਮੈਂਨੂੰ ਭਰੋਸਾ ਦਿੰਦੇ ਰਹੇ ਕਿ ਅਸੀਂ ਤੁਹਾਡਾ ਵਿਆਹ ਕਰਵਾ ਦਿਆਂਗੇ, ਪਹਿਲਾਂ ਤੂੰ ਆਪਣੇ ਪਤੀ ਤੋਂ ਤਲਾਕ ਦੇਦੇ, ਜਿਸ ਦੇ ਬਾਅਦ ਮੇਰਾ ਅਤੇ ਮੇਰੇ ਪਤੀ ਦਾ ਪੰਚਾਇਤੀ ਤੌਰ 'ਤੇ ਤਲਾਕ ਹੋ ਗਿਆ, ਪਰ ਇਸ ਤੋਂ ਬਾਅਦ ਮਨਦੀਪ ਸਿੰਘ ਨੇ ਮੇਰੇ ਨਾਲ ਵਿਆਹ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ ਅਤੇ ਧਮਕੀ ਦੇਣ ਲੱਗਾ ਕਿ ਉਸਦੇ ਕੋਲ ਹਥਿਆਰ ਹੈ, ਉਹ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਨਹਿਰ ਵਿਚ ਸੁੱਟ ਦੇਵੇਗਾ, ਜਿਸ 'ਤੇ ਮੈਂ ਪੁਲਸ ਨੂੰ ਸ਼ਿਕਾਇਤ ਪੱਤਰ ਦਿੱਤਾ। ਹੁਣ ਮੈਂ ਪਿੰਡ ਦੇ ਹੀ ਇਕ ਸਾਬਕਾ ਸਰਪੰਚ ਦੇ ਘਰ ਵਿਚ ਰਹਿਣ ਲਈ ਮਜ਼ਬੂਰ ਹੈ। ਇਸ ਤਰ੍ਹਾਂ ਦੋਸ਼ੀ ਲੜਕਾ ਮੈਂਨੂੰ ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਆਪਣੀ ਹਵਸ ਦਾ ਸ਼ਿਕਾਰ ਬਨਾਉਂਦਾ ਰਿਹਾ ਅਤੇ ਮੇਰੇ ਬੱਚਿਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੇਰੀਆਂ ਅਸ਼ਲੀਲ ਫੋਟੋਜ਼ ਵਾਇਰਲ ਕੀਤੀਆਂ। ਪੀੜਤ ਔਰਤ ਨੇ ਮਹਿਲਾ ਕਮਿਸ਼ਨ ਪੰਜਾਬ ਤੋਂ ਵੀ ਇੰਨਸਾਫ਼ ਦੀ ਗੁਹਾਰ ਲਗਾਈ।

ਇਹ ਵੀ ਪੜ੍ਹੋ : ਮੋਗਾ ਤੋਂ ਬਾਅਦ ਹੁਣ ਇਸ ਜਗ੍ਹਾ 'ਤੇ ਲਹਿਰਾਇਆ ਖਾਲਿਸਤਾਨੀ ਝੰਡਾ

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦਾ ਆਦੇਸ਼ ਦਿੱਤਾ, ਜਿਸ ਦੀ ਜਾਂਚ ਸਾਈਬਰ ਕਰਾਈਮ ਸੈੱਲ ਮੋਗਾ ਦੇ ਮੁਖੀ ਇੰਸਪੈਕਟਰ ਬਲਦੇਵ ਸਿੰਘ ਵਲੋਂ ਕੀਤੀ ਗਈ। ਜਾਂਚ ਦੇ ਬਾਅਦ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਲੜਕੇ ਮਨਦੀਪ ਸਿੰਘ ਖਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਬਲਦੇਵ ਸਿੰਘ ਨੇ ਕਿਹਾ ਕਿ ਉਹ ਅਗਲੇਰੀ ਜਾਂਚ ਕਰ ਕੇ ਉਕਤ ਮਾਮਲੇ 'ਚ ਸ਼ਾਮਲ ਦੋਸ਼ੀਆਂ ਦਾ ਸੁਰਾਗ ਲਗਾਉਣ ਦਾ ਯਤਨ ਕਰ ਰਹੇ ਹਨ, ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
 


author

Baljeet Kaur

Content Editor

Related News