ਸਨਸਨੀ: 22 ਤਾਰੀਖ ਤੋਂ ਲਾਪਤਾ ਹੋਏ ਮੁੰਡੇ ਦਾ ਮਿਲਿਆ ਪਿੰਜਰ

Tuesday, Mar 24, 2020 - 03:59 PM (IST)

ਸਨਸਨੀ: 22 ਤਾਰੀਖ ਤੋਂ ਲਾਪਤਾ ਹੋਏ ਮੁੰਡੇ ਦਾ ਮਿਲਿਆ ਪਿੰਜਰ

ਮੋਗਾ (ਗੋਪੀ ਰਾਊਕੇ, ਸੰਜੀਵ): ਮੋਗਾ ਦੇ ਪਿੰਡ ਮਹੇਸਰੀ ਤੋਂ 22 ਤਾਰੀਖ ਤੋਂ ਲਾਪਤਾ ਹੋਏ ਮੁੰਡੇ ਦਾ ਪਿੰਜਰ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਡੀ.ਐੱਸ.ਪੀ., ਐੱਸ.ਐੱਚ.ਓ. ਸਮੇਤ ਐੱਸ.ਪੀ.ਡੀ. ਅਤੇ ਐੱਸ.ਐੱਸ.ਪੀ. ਮੌਕੇ 'ਤੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਮੋਗਾ ਹਰਮਨਬੀਰ ਸਿੰਘ ਗਿਲ ਨੇ ਦੱਸਿਆ ਕਿ 22 ਤਾਰੀਖ ਨੂੰ ਮੁੰਡਾ ਲਾਪਤਾ ਹੋ ਗਿਆ ਸੀ, ਜਿਸ ਦਾ ਪਿੰਜਰ ਅੱਜ ਸਕੂਲ ਦੇ ਕੋਲੋਂ ਮਿਲਿਆ ਹੈ।

PunjabKesari

ਉਨ੍ਹਾਂ ਨੇ ਦੱਸਿਆ ਕਿ ਲੱਖਾ ਨਾਮਕ ਇਕ ਵਿਅਕਤੀ ਵਲੋਂ ਇਸ ਮੁੰਡੇ ਨੂੰ ਬਹਿਲਾ-ਫੁਸਲਾ ਕੇ ਉਸ ਦੇ ਨਾਲ ਕੁਕਰਮ ਕੀਤਾ ਸੀ। ਉਸ ਦੇ ਬਾਅਦ ਉਸ ਦੇ ਡਰ ਤੋਂ ਸਿਰ 'ਤੇ ਇੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਬਾਅਦ 'ਚ ਉਸ 'ਤੇ ਮਿੱਟੀ ਦੇ ਤੇਲ ਪਾ ਕੇ ਉਸ ਨੂੰ ਸਾੜ ਦਿੱਤਾ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


author

Shyna

Content Editor

Related News