ਵਿਦੇਸ਼ ਜਾਣ ਦੀ ਚਾਹਤ ’ਚ IELTS ਪਾਸ ਕੁੜੀ ਨਾਲ ਕਰਵਾਇਆ ਸੀ ਵਿਆਹ, ਹੁਣ ਗੱਲ ਵੀ ਨਹੀਂ ਕਰਦੀ (ਵੀਡੀਓ)

Sunday, Jul 04, 2021 - 05:01 PM (IST)

ਮੋਗਾ (ਵਿਪਨ ਓਕਾਰਾ) - ਪੰਜਾਬ ਦੇ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਿਦੇਸ਼ ਜਾਣ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਵਿਦੇਸ਼ ਜਾਣ ਲਈ ਆਈਲੈਟਸ ਕਰਨ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਮੁੰਡੇ ਆਈਲੈਟਸ ਕੀਤੀ ਹੋਈ ਕੁੜੀ ਨਾਲ ਇਸ ਸ਼ਰਤ ’ਤੇ ਵਿਆਹ ਕਰਵਾ ਲੈਂਦੇ ਹਨ ਕਿ ਉਹ ਉਸ ਨੂੰ ਵਿਦੇਸ਼ ਲੈ ਕੇ ਜਾਵੇ। ਵਿਦੇਸ਼ ਜਾਣ ਦਾ ਸਾਰਾ ਖ਼ਰਚਾ ਮੁੰਡੇ ਦੇ ਪਰਿਵਾਰ ਵਲੋਂ ਕੀਤਾ ਜਾਂਦਾ ਹੈ, ਜਿਸ ਦੇ ਬਾਵਜੂਦ ਮੁੰਡੇ ਵਿਦੇਸ਼ ਨਹੀਂ ਜਾਂਦੇ ਅਤੇ ਕੁੜੀ ਵਿਦੇਸ਼ ਜਾ ਕੇ ਧੋਖਾ ਦੇ ਦਿੰਦੀ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲ ਦਾ ਸਾਹਮਣੇ ਆਇਆ ਹੈ, ਜਿਥੇ ਇਕ ਆਈਲੈਟਸ ਪਾਸ ਕੁੜੀ ਮੁੰਡੇ ਦੀ ਮਦਦ ਨਾਲ ਵਿਦੇਸ਼ ਜਾਂਦੀ ਹੈ ਅਤੇ ਉਥੇ ਜਾ ਕੇ ਉਸ ਨਾਲ ਗੱਲ ਕਰਨੀ ਛੱਡ ਦਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ਗੋਲੀਕਾਂਡ ਮਾਮਲਾ : ਜਾਣੋਂ ਕਿਉਂ ਕਾਂਗਰਸੀ ਆਗੂ ਨੇ ਇਕੋ ਪਰਿਵਾਰ ਦੇ 4 ਜੀਆਂ ਦਾ ਕੀਤਾ ਕਤਲ

ਇਸ ਪੂਰੇ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ, ਜੋ ਪੰਜਾਬ ਪੁਲਸ ’ਚ ਨੌਕਰੀ ਕਰਦੇ ਹਨ, ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੁੰਡੇ ਦਾ ਵਿਆਹ ਆਪਣੇ ਰਿਸ਼ਤੇਦਾਰ ’ਚ ਆਈਲੈਟਸ ਪਾਸ ਕੁੜੀ ਨਾਲ 2019 ’ਚ ਕੀਤਾ ਸੀ। ਜਾਣ-ਪਛਾਣ ਹੋਣ ਦੇ ਕਰਕੇ ਉਨ੍ਹਾਂ ਨੇ ਇਹ ਸੋਚ ਲਿਆ ਕਿ ਉਨ੍ਹਾਂ ਦਾ ਮੁੰਡਾ ਕੁੜੀ ਦੇ ਨਾਲ ਵਿਦੇਸ਼ ਚਲਾ ਜਾਵੇਗਾ ਅਤੇ ਉਥੇ ਪੱਕਾ ਹੋ ਜਾਵੇਗਾ। ਇਸੇ ਲਈ ਉਨ੍ਹਾਂ ਨੇ ਆਪਣੇ ਪੈਸਿਆਂ ’ਤੇ ਕੁੜੀ ਨੂੰ ਵਿਦੇਸ਼ ਭੇਜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਵਿਦੇਸ਼ ਜਾਣ ਤੋਂ ਬਾਅਦ ਉਹ ਉਨ੍ਹਾਂ ਧੋਖਾ ਦੇ ਦੇਵੇਗੀ।

ਪੜ੍ਹੋ ਇਹ ਵੀ ਖ਼ਬਰ -  ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅਨ੍ਹੇਵਾਹ ਗੋਲੀਆਂ, ਪਰਿਵਾਰ ਦੇ 4 ਜੀਆਂ ਦੀ ਮੌਤ

ਪੀੜਤ ਪਰਿਵਾਰ ਨੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ, ਜਿਨ੍ਹਾਂ ਵਲੋਂ ਇਸ ਮਾਮਲੇ ਦੇ ਸਬੰਧ ’ਚ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਕੁੜੀ ਦੀ ਮੁੰਡੇ ਨਾਲ ਕਦੇ ਵੀ ਨਹੀਂ ਬਣੀ ਅਤੇ ਕੁੜੀ ਮੁੰਡੇ ਨੂੰ ਚੰਗਾ ਨਹੀਂ ਸੀ ਮੰਨਦੀ। ਵਿਆਹ ਤੋਂ ਪਹਿਲਾਂ ਜਦੋਂ ਰਿਸ਼ਤਾ ਹੋਇਆ ਸੀ ਤਾਂ ਉਨ੍ਹਾਂ ਨੇ ਕੁੜੀ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਚੁੱਕਿਆ। ਵਿਦੇਸ਼ ਜਾਣ ’ਤੇ ਕੁੜੀ ਵਲੋਂ ਧੋਖਾ ਦੇਣ ’ਤੇ ਪੀੜਤ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ


author

rajwinder kaur

Content Editor

Related News