SSP ਦਫ਼ਤਰ ਦੇ ਬਾਹਰ ਬੇਰਹਿਮੀ ਨਾਲ ਪਤੀ-ਪਤਨੀ ਕੁੱਟਮਾਰ, ਵੀਡੀਓ ਵਾਇਰਲ

Monday, Sep 07, 2020 - 10:03 AM (IST)

SSP ਦਫ਼ਤਰ ਦੇ ਬਾਹਰ ਬੇਰਹਿਮੀ ਨਾਲ ਪਤੀ-ਪਤਨੀ ਕੁੱਟਮਾਰ, ਵੀਡੀਓ ਵਾਇਰਲ

ਮੋਗਾ (ਗੋਪੀ) : ਮੋਗਾ ਦੇ ਐੱਸ.ਐੱਸ.ਪੀ. ਦਫ਼ਤਰ 'ਚ ਕੁਝ ਦਿਨ ਪਹਿਲਾਂ ਤਰੀਕ 'ਤੇ ਆਏ ਪਤੀ-ਪਤਨੀ ਦੀ ਕੁਝ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਨਵੇਂ ਆਦੇਸ਼
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਮਾਂ ਵਲੋਂ ਕੁਝ ਲੋਕਾਂ ਅਤੇ ਮਾਮੇ ਕੋਲੋਂ ਉਨ੍ਹਾਂ ਦੀ ਬੇਰਹਿਮੀ ਨਾਲ ਐੱਸ.ਐੱਸ.ਪੀ. ਦਫ਼ਤਰ 'ਚ ਕੁੱਟਮਾਰ ਕਰਵਾਈ ਗਈ। ਇਸ ਦੌਰਾਨ ਦਫ਼ਤਰ ਦੇ ਬਾਹਰ ਖੜ੍ਹੇ ਪੁਲਸ ਵਾਲੇ ਖੜ੍ਹੇ ਹੋ ਕੇ ਦੇਖਦੇ ਰਹੇ।

PunjabKesariਇਸ ਤੋਂ ਬਾਅਦ ਬੀਤੇ ਸ਼ਨੀਵਾਰ ਵਾਰ ਰਾਤ ਫ਼ਿਰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਘਰ 'ਚ ਦਾਖ਼ਲ ਹੋ ਕੇ ਸਾਡੀ ਕੁੱਟਮਾਰ ਕੀਤੀ ਗਈ, ਜਿਸ ਦੀ ਸੀ.ਸੀ.ਟੀ.ਵੀ ਫੁਟੇਜ਼ ਵੀ ਸਾਡੇ ਕੋਲ ਹੈ। ਕੁੱਟਮਾਰ ਤੋਂ ਬਾਅਦ ਮਾਮੇ ਸਮੇਤ ਕੁਝ ਵਿਅਕਤੀਆਂ ਵਲੋਂ ਵੀਡੀਓ ਕਾਲ 'ਤੇ ਵੀ ਸਾਡਾ ਮਾਜ਼ਾਕ ਉਡਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਆਈ.ਜੀ. ਮੋਗਾ, ਡੀ. ਐੱਸ.ਪੀ., ਐੱਸ.ਐੱਚ.ਓ. ਮੋਗਾ ਨੂੰ ਵੀ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ ਪਰ ਅਜੇ ਤੱਕ ਪੁਲਸ ਨੇ ਕਾਰਵਾਈ ਨਹੀਂ ਕੀਤੀ। 

ਇਹ ਵੀ ਪੜ੍ਹੋ : SGPC ਨੇ ਮੰਗੀ ਮੁਆਫ਼ੀ, ਕਿਹਾ ਨਹੀਂ ਖੁਰਦ-ਬੁਰਦ ਹੋਏ ਸਰੂਪ, ਮੁਲਾਜ਼ਮਾਂ ਨੇ ਲਾਲਚ 'ਚ ਕੀਤੀ ਹੇਰਾ-ਫਾਰੀ

PunjabKesari


author

Baljeet Kaur

Content Editor

Related News