ਮੋਗਾ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
Saturday, Feb 22, 2020 - 12:50 PM (IST)
![ਮੋਗਾ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ](https://static.jagbani.com/multimedia/2020_2image_11_55_355937132cd.jpg)
ਮੋਗਾ (ਗੋਪੀ ਰਾਊਕੇ, ਸੰਜੀਵ) : ਮੋਗਾ ਦੇ ਪਿੰਡ ਦੌਲੇਵਾਲਾ 'ਚ ਇਕ 25 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਕੋਲ ਨੌਜਵਾਨ ਬੇਹੋਸ਼ੀ ਦੀ ਹਾਲਤ 'ਚ ਪਿਆ ਹੈ, ਜਿਸ ਦੇ ਬਾਅਦ ਪੁਲਸ ਉਸ ਨੌਜਵਾਨ ਨੂੰ ਹਸਪਤਾਲ ਲੈ ਜਾ ਰਹੀ ਸੀ ਕਿ ਰਸਤੇ 'ਚ ਉਸ ਦੀ ਮੌਤ ਹੋ ਗਈ।
ਪਿੰਡ ਵਾਸੀਆਂ ਦੇ ਮੁਤਾਬਕ ਇਹ ਮੁੰਡਾ ਕੱਲ੍ਹ 10.00 ਵਜੇ ਘਰੋਂ ਨਿਕਲਿਆ ਸੀ ਅਤੇ ਅੱਜ ਇਸ ਦੀ ਮੌਤ ਦੀ ਜਾਣਕਾਰੀ ਪੁਲਸ ਤੋਂ ਮਿਲੀ ਹੈ।