ਕੋਰੋਨਾ ਮੁਸੀਬਤ: 97 ਸਾਲਾ ਬੇਬੇ ਦੇ ਹੌਂਸਲੇ ਬੁਲੰਦ, ਇੰਝ ਕਰ ਰਹੀ ਹੈ ਲੋਕਾਂ ਦੀ ਸੇਵਾ

Wednesday, Apr 15, 2020 - 06:06 PM (IST)

ਕੋਰੋਨਾ ਮੁਸੀਬਤ: 97 ਸਾਲਾ ਬੇਬੇ ਦੇ ਹੌਂਸਲੇ ਬੁਲੰਦ, ਇੰਝ ਕਰ ਰਹੀ ਹੈ ਲੋਕਾਂ ਦੀ ਸੇਵਾ

ਮੋਗਾ ( ਗੋਪੀ ਰਾਊਕੇ, ਬਿੰਦਾ ): ਵਿਸ਼ਵ ਪੱਧਰ ’ਤੇ ਫੈਲੇ ਕੋਰੋਨਾ ਵਾਇਰਸ ਕਾਰਨ ਜਿੱਥੇ ਸਾਡੀਆਂ ਸਰਕਾਰਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ, ਉੱਥੇ ਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਆਪਣੇ-ਆਪਣੇ ਪੱਧਰ ’ਤੇ ਵੀ ਆਮ ਲੋਕਾਂ ਦੀਆਂ ਸੇਵਾ ਕਰ ਰਹੀਆਂ ਹਨ ਪਰ ਇਸ ਤੋਂ ਹੱਟ ਕੇ ਮੋਗਾ ਨਿਵਾਸੀ ਮਾਤਾ ਗੁਰਦੇਵ ਕੌਰ ਧਾਲੀਵਾਲ (97) ਜੋ ਕਿ ਆਪਣੇ ਪੱਧਰ ਤੇ ਮਨੁੱਖਤਾ ਦੀ ਸੇਵਾ ਨੂੰ ਸਨਮੁੱਖ ਰੱਖਦੇ ਹੋਏ ਸੇਵਾ ਲਈ ਅੱਗੇ ਆਏ ਹਨ ਅਤੇ ਇਨ੍ਹਾਂ  ਨੇ 97 ਸਾਲ ਦੀ ਉਮਰ ’ਚ ਹੀ ਹੌਂਸਲਾ ਨਾ ਹਾਰਦੇ ਹੋਏ ਉਨ੍ਹਾਂ ਨੇ ਆਪਣੇ ਘਰ ’ਚ ਰਹਿ ਕੇ ਹੁਣ ਤੱਕ 500-600 ਕੱਪੜੇ ਦੇ ਮਾਸਕ ਬਣਾ ਕੇ ਲੋਕਾਂ ਨੂੰ ਮੁਫਤ ’ਚ ਵੰਡੇ ਹਨ। ਮਾਤਾ ਗੁਰਦੇਵ ਕੌਰ ਧਾਲੀਵਾਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ’ਚ ਰਹਿਣਾ ਚਾਹੀਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਹਰ ਸਮੇਂ ਜ਼ਰੂਰਤਮੰਦਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ।


author

Shyna

Content Editor

Related News