ਨਵ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਦੌਰਾਨ ਚੱਲਿਆ ਰਚਨਾਵਾਂ ਦਾ ਦੌਰ
Monday, Apr 08, 2019 - 04:04 AM (IST)
ਮੋਗਾ (ਸੰਜੀਵ, ਗਰੋਵਰ, ਗਾਂਧੀ)-ਨਵ ਪੰਜਾਬੀ ਸਾਹਿਤ ਸਭਾ ਵਲੋਂ ਆਪਣੀ ਮਾਸਿਕ ਮੀਟਿੰਗ ਬੂਟਾ ਗੁਲਾਮੀਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸਕੂਲ ਜ਼ੀਰਾ ਰੋਡ ਵਿਖੇ ਆਯੋਜਿਤ ਕੀਤੀ ਗਈ, ਜਿਸ ’ਚ ਲੇਖਕ ਰੋਹਿਤ ਸੋਨੀ ਸਾਦਿਕ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਭਾ ਦੇ ਸਕੱਤਰ ਵਿਵੇਕ ਕੁਮਾਰ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਵਾਤਾਵਰਣ ਦੀ ਸੰਭਾਲ ਅਤੇ ਰੁੱਖਾਂ ਦੀ ਲਗਾਤਾਰ ਹੁੰਦੀ ਕਟਾਈ ਉੱਪਰ ਬੋਲਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੁੱਲ ਬੂਟਿਆਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ’ਚ ਸਾਹਿਤਕ ਰਚਨਾਵਾਂ ਰਾਹੀਂ ਵਾਤਾਵਰਣ ਚੇਤਨਾ ਦਾ ਸੰਦੇਸ਼ ਦੇਣ ਦੀ ਸਾਰੇ ਲੇਖਕਾਂ ਨੂੰ ਅਪੀਲ ਕੀਤੀ।ਇਸ ਦੌਰਾਨ ਹੋਏ ਸਾਹਿਤਕ ਕਵੀ ਦਰਬਾਰ ’ਚ ਯਸ਼ਪਾਲ ਗੁਲਾਟੀ, ਗੁਰਮੀਤ ਭੁੱਲਰ, ਵਿਵੇਕ ਕੁਮਾਰ, ਮੁਖਤਿਆਰ ਭੁੱਲਰ, ਰਣਜੀਤ ਰਾਣਾ, ਵਰਿੰਦਰ ਜ਼ੀਰਾ, ਕੁਲਵੰਤ ਜ਼ੀਰਾ, ਰੋਹਿਤ ਸੋਨੀ ਸਾਦਿਕ, ਬੂਟਾ ਗੁਲਾਮੀ ਵਾਲਾ, ਜਸਵਿੰਦਰ ਸੰਧੂ, ਜੀਵਨ ਸਿੰਘ ਹਾਣੀ, ਖੇਤਪਾਲ ਸਿੰਘ, ਸਰਬਜੀਤ ਭੁੱਲਰ, ਸੁਖਰਾਜ ਜ਼ੀਰਾ, ਚੰਦਰ ਮੋਹਨ, ਅਮਰਜੀਤ ਸਨ੍ਹੇਰਵੀ, ਸ਼ਮਸ਼ੇਰ ਸਿੰਘ, ਹਰਭਜਨ ਚਮਕ, ਗੁਰਸ਼ਰਨ ਸਿੰਘ, ਪਵਨ ਅਰੋਡ਼ਾ, ਗਿੱਲ ਸੰਘਰ ਕੋਟਲੀ, ਆਕਾਸ਼ ਦੀਪ ਆਦਿ ਵਲੋਂ ਆਪੋ-ਆਪਣੀਆਂ ਰਚਨਾਵਾਂ ਸੁਣਾ ਕੇ ਸਾਹਿਤਕ ਮਾਹੌਲ ਦੀ ਉਸਾਰੀ ਕੀਤੀ।ਪੇਸ਼ ਰਚਨਾਵਾਂ ਉੱਪਰ ਸਾਹਿਤਕ ਬਹਿਸ ਹੋਈ। ਉਸਾਰੂ ਸੁਝਾਅ ਪੇਸ਼ ਕੀਤੇ। ਇਸ ਕਾਵਿ ਮਹਫਿਲ ’ਚ ਸਾਹਿਤਕ ਪ੍ਰੇਮੀਆਂ ਨੇ ਵੀ ਹਿੱਸਾ ਲਿਆ।
