ਵਿਧਾਇਕ ਬਰਾਡ਼ ਵੱਲੋਂ ਜਗਦੇਵ ਸਿੰਘ ਸਰਪੰਚ ਦੀ ਮਾਤਾ ਦੇ ਦਿਹਾਂਤ ’ਤੇ ਦੁਖ ਦਾ ਪ੍ਰਗਟਾਵਾ
Monday, Apr 08, 2019 - 04:04 AM (IST)
ਮੋਗਾ (ਜ.ਬ.)-ਨਜ਼ਦੀਕੀ ਪਿੰਡ ਸੇਖਾ ਖੁਰਦ ਦੇ ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਸਰਪੰਚ ਦੇ ਸਤਿਕਾਰਯੋਗ ਮਾਤਾ ਅਤੇ ਸਾਬਕਾ ਚੀਫ ਇੰਜੀ. ਬਿਜਲੀ ਬੋਰਡ ਨਾਇਬ ਸਿੰਘ ਬਰਾਡ਼, ਜਸਵੰਤ ਸਿੰਘ ਬਰਾਡ਼ ਕੈਨੇਡਾ ਦੇ ਭਾਬੀ ਜੀ ਅਤੇ ਪਿੰਡ ਚੰਦ ਨਵਾਂ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਦੇ ਸਤਿਕਾਰਯੋਗ ਸੱਸ ਅੰਗਰੇਜ ਕੌਰ ਧਰਮਪਤਨੀ ਸਵ. ਬਲਵਿੰਦਰ ਸਿੰਘ ਬਰਾਡ਼ ਦੇ ਦਿਹਾਂਤ ’ਤੇ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਜਗਦੇਵ ਸਿੰਘ ਸਰਪੰਚ ਦੇ ਗ੍ਰਹਿ ਵਿਖੇ ਸਮੂਹ ਬਰਾਡ਼ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੇ ਸਿਆਸੀ ਸਕੱਤਰ ਡਾ. ਦਵਿੰਦਰ ਸਿੰਘ ਗਿੱਲ, ਭੋਲਾ ਸਿੰਘ ਸਮਾਧ ਭਾਈ, ਗੁਰਬਚਨ ਸਿੰਘ ਬਰਾਡ਼, ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਚੀਦਾ, ਰਾਮ ਸਿੰਘ ਸਰਪੰਚ ਠੱਠੀ ਭਾਈ, ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਬਲਦੇਵ ਸਿੰਘ, ਸੁਖਾਨੰਦ ਸੁਰਜੀਤ ਸਿੰਘ ਸਰਪੰਚ ਬੰਬੀਹਾ ਭਾਈ, ਹਰਦੀਸ਼ ਸਿੰਘ ਸੇਖਾ ਕਲਾਂ ਬਲਾਕ ਪ੍ਰਧਾਨ, ਅੰਗਰੇਜ ਸਿੰਘ ਸੇਖਾ ਬਲਾਕ ਸੰਮਤੀ ਮੈਂਬਰ, ਗੋਬਿਦ ਸਿੰਘ ਸਰਪੰਚ ਸਾਹੋਕੇ, ਹਰਜਿੰਦਰ ਸਿੰਘ ਪ੍ਰਧਾਨ ਮੱਲਕੇ, ਸੂਬੇਦਾਰ ਸੁਖਦੇਵ ਸਿੰਘ ਸਾਬਕਾ ਸਰਪੰਚ ਮੱਲਕੇ, ਜਗਜੀਤ ਸਿੰਘ ਮੱਲਕੇ, ਉਜਾਗਰ ਸਿੰਘ ਨੰਬਰਦਾਰ ਸੇਖਾ ਖੁਰਦ, ਹਰਦੇਵ ਸਿੰਘ ਮੱਲਕੇ, ਇੰਸ. ਜਗਰੂਪ ਸਿੰਘ ਸਾਹੋਕੇ ਨੇ ਬਰਾਡ਼ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਾਤਾ ਅੰਗਰੇਜ ਕੌਰ ਦੇ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 11 ਅਪ੍ਰੈਲ ਨੂੰ ਪਿੰਡ ਸੇਖਾ ਖੁਰਦ ਵਿਖੇ ਹੋਵੇਗਾ।
