ਦਰਬਾਰ ਸੰਪ੍ਰਦਾਇ ਲੋਪੋਂ ਨੇ ਖਾਨਪੁਰ ’ਚ ਧਾਰਮਕ ਦੀਵਾਨ ਸਜਾਏ

Monday, Apr 08, 2019 - 04:03 AM (IST)

ਦਰਬਾਰ ਸੰਪ੍ਰਦਾਇ ਲੋਪੋਂ ਨੇ ਖਾਨਪੁਰ ’ਚ ਧਾਰਮਕ ਦੀਵਾਨ ਸਜਾਏ
ਮੋਗਾ (ਗੋਪੀ ਰਾਊਕੇ)-ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁੱਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੀ ਦਰਸਾਈ ਮਰਯਾਦਾ ਅਨੁਸਾਰ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੇ ਹੁਕਮਾਂ ’ਤੇ ਫੁੱਲ ਚਾਡ਼੍ਹਦਿਆ ਪਿੰਡਾਂ ਅਤੇ ਸ਼ਹਿਰਾਂ ਅੰਦਰ ਗੁਰਬਾਣੀ ਦੇ ਪ੍ਰਚਾਰ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਧਾਰਮਕ ਨੂਰੀ ਦੀਵਾਨ ਸਜਾਏ ਜਾ ਰਹੇ ਹਨ, ਜਿਸ ਕਡ਼ੀ ਨੂੰ ਅੱਗੇ ਤੋਰਦਿਆ ਪਿੰਡ ਖਾਨਪੁਰ ਵਿਖੇ ਖਾਨਪੁਰ ਅਤੇ ਸੰਗੋਵਾਲ ਦੀਆਂ ਸਮੂਹ ਗੁਰਸੰਗਤਾਂ ਦੇ ਸਹਿਯੋਗ ਸਦਕਾ ਧਾਰਮਕ ਨੂਰੀ ਦੀਵਾਨ ਸਜਾਏ ਗਏ, ਜਿਨ੍ਹਾਂ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੰਮ੍ਰਿਤ ਵੇਲੇ ਪਾਏ ਗਏ, ਉਪਰੰਤ ਦਰਬਾਰ ਸੰਪ੍ਰਦਾਇ ਲੋਪੋਂ ਨਾਲ ਜੁਡ਼ੇ ਕਵਿਸ਼ਰੀ ਜਥਿਆ ਨੇ ਸੁਆਮੀ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਜੋ ਪ੍ਰਸੰਗ ਲਿਖੇ ਹਨ, ਉਨ੍ਹਾਂ ’ਚੋਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਕਥਾ ਕਰਦਿਆ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਨੇ ਕਿਹਾ ਕਿ ਸਦਾ ਸਥਿਰ ਰਹਿਣ ਵਾਲੇ ਹੀ ਪ੍ਰਭੂ ਨਾਲ ਜਾਣ ਪਹਿਚਾਣ ਪਾਉਂਦੇ ਹਨ। ਉਹ ਆਪਣੇ ਅੰਦਰੋ ਹਉਮੈ ਅਤੇ ਆਪ ਭਾਵ ਨੂੰ ਮਿਟਾ ਦਿੰਦੇ ਹਨ ਅਤੇ ਕੌਲ-ਫੁੱਲ ਵਾਂਗ ਖਿਡ਼ੇ ਰਹਿੰਦੇ ਹਨ। ਅਜਿਹੇ ਪ੍ਰਾਣੀ ਹੀ ਅਸਲੀ ਜੋਗੀ ਹਨ ਅਤੇ ਅਜਿਹੇ ਜੋਗੀ ਨੂੰ ਗੁਰੂ ਦੇ ਸ਼ਬਦ ਦੀ ਸੋਝੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਗੁਰੂ ਦੇ ਦਰਸਾਏ ਮਾਰਗ ’ਤੇ ਚਲਦਾ ਹੈ ਉਸ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਮੌਕੇ ਸੰਤ ਬਾਬਾ ਹਰਵਿੰਦਰ ਸਿੰਘ ਛੋਕਰਾ ਵਾਲੇ, ਬੰਤ ਸਿੰਘ, ਹਰਨੇਕ ਸਿੰਘ, ਬਲਵੀਰ ਸਿੰਘ, ਸਾਧੂ ਸਿੰਘ ਸਾਰੇ ਖਾਨਪੁਰ ਵਾਲੇ, ਸਰਬਜੀਤ ਸੱਭੀ, ਜਸਵੀਰ ਸਿੰਘ ਸਰਕਲ ਪ੍ਰਧਾਨ, ਪ੍ਰਮਿੰਦਰ ਸਿੰਘ ਜੇ. ਸੀ. ਬੀ. ਵਾਲੇ, ਕੁਲਵਿੰਦਰ ਸਿੰਘ ਚਹਿਲ, ਪ੍ਰਮਿੰਦਰ ਬੱਸੀਆਂ, ਅੰਮ੍ਰਿਤਪਾਲ ਸਿੰਘ, ਸ਼ੇਰ ਸਿੰਘ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ, ਦਰਸ਼ਨ ਸਿੰਘ, ਸੋਨੀ, ਜੋਗਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਪੰਮਾ, ਠੇਕੇਦਾਰ ਮਹਿੰਦਰ ਸਿੰਘ, ਠੇਕੇਦਾਰ ਹਰਦਿਆਲ ਸਿੰਘ, ਸੰਤੋਖ ਸਿੰਘ ਅਕਾਲਗਡ਼, ਜਸਪਾਲ ਸਿੰਘ, ਸੁਰਿੰਦਰਪਾਲ ਸਿੰਘ, ਬਿੱਲੂ ਸਿੰਘ ਸਰਪੰਚ ਬਾਰਨਹਾਡ਼ਾ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਤਰਸੇਮ ਸਿੰਘ ਸੇਮਾ, ਹਰਵਿੰਦਰ ਬਿਜਲੀ ਵਾਲਾ, ਸਾਜਨ ਸਟੂਡੀਓ ਵਾਲਾ, ਮਨਪ੍ਰੀਤ ਮੰਤਰੀ, ਅਮਰਜੀਤ ਕਾਲਾ ਤੋਂ ਇਲਾਵਾਂ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਹਾਜ਼ਰੀਆਂ ਲਵਾਈਆਂ।

Related News