ਪਡ਼੍ਹਾਈ ’ਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਤ

Tuesday, Apr 02, 2019 - 04:14 AM (IST)

ਪਡ਼੍ਹਾਈ ’ਚ ਅੱਵਲ ਰਹਿਣ ਵਾਲੇ ਵਿਦਿਆਰਥੀ ਸਨਮਾਨਤ
ਮੋਗਾ (ਮਨੋਜ)-ਕਸਬਾ ਬੱਧਨੀ ਕਲਾਂ ਦੀ ਸ਼ਿਵ ਸ਼ਕਤੀ ਸੇਵਾ ਸੰਮਤੀ ਵੱਲੋਂ ਉਘੇ ਸਮਾਜਸੇਵੀ ਹਾਂਗਕਾਂਗ ਨਿਵਾਸੀ ਸੂਰਜ ਪ੍ਰਕਾਸ਼ ਸ਼ਰਮਾ ਦੇ ਸਹਿਯੋਗ ਨਾਲ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਵਿਖੇ ਇਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਜਿਨ੍ਹਾਂ ’ਚ ਛੇਵੀਂ ਜਮਾਤ ਦੇ ਅਮਨਿੰਦਰ ਕੌਰ, ਜਸਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ, 7ਵੀਂ ਜਮਾਤ ਦੇ ਆਸ਼ੂ, ਈਸ਼ਾ ਤੇ ਸੁਖਮੀਨ ਕੌਰ, 8ਵੀਂ ਜਮਾਤ ਦੇ ਸਿਮਰਜੋਤ ਕੌਰ, ਡਿੰਪਲ ਤੇ ਹਰਖੁਸ਼ੀ, 9ਵੀਂ ਜਮਾਤ ਦੇ ਪ੍ਰਵੀਨ ਕੌਰ, ਗਰਗਦੀਪ ਕੌਰ ਤੇ ਜਸਪ੍ਰੀਤ ਕੌਰ, 11ਵੀਂ ਸਾਇੰਸ ਦੇ ਅਵਮੀਨ ਕੌਰ, ਰਾਜਵੀਰ ਕੌਰ ਤੇ ਗਗਨਦੀਪ ਕੌਰ, 11ਵੀਂ ਆਰਟਸ ਦੇ ਭੁਪਿੰਦਰ ਕੌਰ, ਨੀਸ਼ਾ ਤੇ ਮਨਪ੍ਰੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ 100 ਫੀਸਦੀ ਰਿਜ਼ਲਟ ਦੇਣ ਵਾਲੀਆਂ ਕਲਾਸਾਂ ਦੇ 5 ਇੰਚਾਰਜਾਂ ਧਰਮਿੰਦਰ ਸਿੰਘ ਫਿਜ਼ੀਕਲ ਲੈਕਚਰਾਰ, ਨਤਾਸ਼ਾ ਕੌਸ਼ਲ ਬਾਇਓਲੋਜੀ ਲੈਕਚਰਾਰ, ਸ਼ਿਫਾਲੀ ਐੱਸ.ਐੱਸ. ਮਿਸਟ੍ਰੈੱਸ, ਸੋਨਿਕਾ ਹਿੰਦੀ ਮਿਸਟ੍ਰੈੱਸ, ਆਸ਼ਾ ਸ਼ਰਮਾ ਹਿੰਦੀ ਮਿਸਟ੍ਰੈੱਸ ਸਾਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਤੇ ਆਂਗਣਵਾਡ਼ੀ ਸਕੂਲਾਂ ਦੇ 10 ਟੀਚਰਾਂ ਜਸਪ੍ਰੀਤ ਕੌਰ, ਸੁਰਜੀਤ ਕੌਰ, ਕੁਲਦੀਪ ਕੌਰ, ਅਰੁਣਪ੍ਰੀਤ ਕੌਰ, ਕਿਰਨ ਮੰਗਲਾ, ਪੂਨਮ ਰਾਣੀ, ਵੀਰਪਾਲ ਸ਼ਰਮਾ, ਅਮਨਦੀਪ ਕੌਰ, ਸੰਦੀਪ ਬਾਵਾ, ਪਵਦੀਪ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਵਧੀਆ ਕੰਮ ਕਰਨ ਵਾਲੇ ਬਲਰਾਜ ਕੁਮਾਰ ਅੰਗਰੇਜ਼ੀ ਮਾਸਟਰ, ਰਣਧੀਰ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੇ, ਪ੍ਰਿੰਸੀਪਲ ਕਰਮਜੀਤ ਸਿੰਘ ਅਤੇ ਸ਼੍ਰੀ ਚੰਦਰ ਮੋਹਨ ਐੱਸ.ਐੱਲ.ਏ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੱਧਨੀ ਕਲਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਅਜਮੇਰ ਸਿੰਘ ਐੱਮ.ਸੀ. ਰਿਟਾਇਰਡ ਪ੍ਰਿੰਸੀਪਲ ਜਗਦੀਸ਼ ਚੰਦਰ, ਪ੍ਰਿੰਸੀਪਲ ਕਰਮਜੀਤ ਸਿੰਘ, ਬਲਰਾਜ ਕੁਮਾਰ ਆਦਿ ਬੁਲਾਰਿਆਂ ਨੇ ਜਿਥੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇਸ ਸਮੇਂ ਬਲਵਿੰਦਰ ਸਿੰਘ ਸਰਪੰਚ, ਸਤੀਸ਼ ਮੰਗਲਾ, ਹਰਗੋਪਾਲ ਮੰਗਲਾ, ਹਰਪ੍ਰਕਾਸ਼ ਮੰਗਲਾ, ਗੁਰਪ੍ਰੀਤ ਗੋਪੀ, ਗੁਰਮੇਲ ਸਿੰਘ ਕੋਠੇ, ਬਿੰਦਰ ਮਨੀਲਾ, ਕੁਲਵੰਤ ਸਿੰਘ ਕੰਤਾ ਪ੍ਰਧਾਨ, ਬੰਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਅਮਨਾ, ਰਵੀ ਸ਼ਰਮਾ, ਰਣਜੀਤ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ ਦੇ ਮੈਂਬਰ ਸਤਨਾਮ ਸਿੰਘ, ਰੂਪ ਸਿੰਘ, ਕੁਲਵੰਤ ਕੌਰ, ਨਵਨੀਤ ਕੌਰ, ਰਮਨਦੀਪ ਕੌਰ, ਅਰਚਨਾ ਧਰਮਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਸਟੇਜ ਦੀ ਕਾਰਵਾਈ ਜਸਵੀਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ।

Related News