ਸਾਲਾਨਾ ਐਥਲੈਟਿਕਸ ਮੀਟ ’ਚ ਰਾਜਪ੍ਰੀਤ ਸਿੰਘ ਤੇ ਰਮਨਦੀਪ ਕੌਰ ਬੈਸਟ ਐਥਲੀਟ ਐਲਾਨੇ
Thursday, Mar 28, 2019 - 03:26 AM (IST)
ਮੋਗਾ (ਗੋਪੀ ਰਾਊਕੇ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਕਾਲਜ, ਮੋਗਾ ਵੱਲੋਂ 43ਵੀਂ ਸਾਲਾਨਾ ਐਥਲੈਟਿਕਸ ਮੀਟ ਕਾਲਜ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਦੀ ਰਹਿਨੁਮਾਈ ਹੇਠ ਕਰਵਾਈ ਗਈ। ਇਸ ਮੌਕੇ ਡਾਇਰੈਕਟਰ ਐਜੂਕੇਸ਼ਨ ਡਾ. ਜਤਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮੇਂ ਗੁਰਮੇਲ ਸਿੰਘ ਸੰਗਤਪੁਰਾ, ਕਮਲਜੀਤ ਸਿੰਘ (ਮੈਂਬਰ ਲੋਕਲ ਮੈਨੇਜਿੰਗ ਕਮੇਟੀ), ਡਾ. ਹਰਬੰਸ ਕੌਰ (ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਭਾਈ), ਡਾ. ਗੁਰਮੇਲ ਸਿੰਘ ਗਿੱਲ, ਪ੍ਰੋ. ਸੁਰਿੰਦਰ ਕੌਰ (ਪ੍ਰਿੰਸੀਪਲ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ), ਪ੍ਰੋ. ਪਲਵਿੰਦਰ ਸਿੰਘ ਅਤੇ ਪ੍ਰੋ. ਗੁਰਪ੍ਰੀਤ ਸਿੰਘ (ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਭਗਤਾ ਭਾਈ ਕਾ) ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਜਗਜੋਤ ਸਿੰਘ ਤੇ ਸਾਥੀਆਂ ਵੱਲੋਂ ਰਸ-ਭਿੰਨੇ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਡਾ. ਜਤਿੰਦਰ ਸਿੰਘ ਸਿੱਧੂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਡਾ. ਜਤਿੰਦਰ ਸਿੰਘ ਸਿੱਧੂ ਨੇ ਮਾਰਚ ਪਾਸਟ ਦੇ ਵਿਦਿਆਰਥੀਆਂ ਤੋਂ ਸਲਾਮੀ ਲੈਣ ਉਪਰੰਤ ਅਮਨ ਅਤੇ ਸ਼ਾਂਤੀ ਦੇ ਪ੍ਰਤੀਕ ਕਬੂਤਰ ਛੱਡੇ ਅਤੇ ਨਾਲ ਹੀ ਗੁਬਾਰੇ ਛੱਡਣ ਦੀ ਰਸਮ ਵੀ ਅਦਾ ਕੀਤੀ। ਇਸ ਦੌਰਾਨ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਵਿਸ਼ੇਸ਼ਤਾਵਾਂ ’ਤੇ ਚਾਨਣਾ ਪਾਇਆ, ਜਿਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਪ੍ਰਸਿੱਧ ਲੋਕ-ਨਾਚ ਲੁੱਡੀ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਜਤਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈ ਕੇ ਕਾਲਜ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ 100, 200, 400, 800 ਤੇ 1500 ਮੀਟਰ ਦੌੜ ਦੇ ਮੁਕਾਬਲੇ, ਸ਼ਾਟਪੁੱਟ, ਲੰਮੀ ਛਾਲ, ਤਿੰਨ ਟੰਗੀ ਰੇਸ, ਜੈਵਲਿਨ ਤੇ ਡਿਸਕਸ ਥ੍ਰੋ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲਡ਼ਕਿਆਂ ’ਚੋਂ ਰਾਜਪ੍ਰੀਤ ਸਿੰਘ ਬੀ.ਏ. ਭਾਗ ਪਹਿਲਾ ਤੇ ਲਡ਼ਕੀਆਂ ’ਚੋਂ ਰਮਨਦੀਪ ਕੌਰ ਬੀ.ਏ. ਭਾਗ ਪਹਿਲਾ ਨੂੰ ਬੈਸਟ ਅੈਥਲੀਟ ਐਲਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਮੁੱਚੀ ਕਾਰਗੁਜ਼ਾਰੀ ਪ੍ਰੋ. ਗੁਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ, ਜਿਸ ’ਚ ਪ੍ਰੋ. ਕੁਲਦੀਪ ਸਿੰਘ ਕਲਸੀ, ਪ੍ਰੋ. ਹਰਬੰਸ ਸਿੰਘ, ਪ੍ਰੋ. ਪਲਵਿੰਦਰ ਸਿੰਘ, ਪ੍ਰੋ. ਗੁਰਮੀਤ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਵੱਖ-ਵੱਖ ਮੁਕਾਬਲਿਆਂ ’ਚੋਂ ਜੇਤੂ ਰਹਿਣ ਵਾਲੇ ਵਿਦਿਆਰਥੀ -100 ਮੀਟਰ ਲਡ਼ਕਿਆਂ ਦੀ ਰੇਸ ’ਚ ਪੁਲਕਿਤ ਗੋਇਲ ਨੇ ਪਹਿਲਾ ਸਥਾਨ, ਸਤਨਾਮ ਸਿੰਘ ਨੇ ਦੂਸਰਾ ਸਥਾਨ ਅਤੇ ਪ੍ਰਭਜੋਤ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। -100 ਮੀਟਰ ਲਡ਼ਕੀਆਂ ਦੀ ਰੇਸ ’ਚ ਰਮਨਦੀਪ ਕੌਰ ਨੇ ਪਹਿਲਾ ਸਥਾਨ, ਮਮਤਾ ਕੁਮਾਰੀ ਨੇ ਦੂਸਰਾ ਤੇ ਪ੍ਰੀਤ ਸ਼ਰਮਾ ਨੇ ਤੀਸਰਾ ਸਥਾਨ ਹਾਸਲ ਕੀਤਾ। -200 ਮੀਟਰ ਲਡ਼ਕਿਆਂ ਦੀ ਰੇਸ ’ਚ ਪੁਲਕਿਤ ਗੋਇਲ ਨੇ ਪਹਿਲਾ, ਹਰੀਸ਼ ਸ਼ਰਮਾ ਨੇ ਦੂਸਰਾ ਤੇ ਰਾਜਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -200 ਮੀਟਰ ਲਡ਼ਕੀਆਂ ਦੀ ਰੇਸ ’ਚ ਕਰਮਪ੍ਰੀਤ ਕੌਰ ਨੇ ਪਹਿਲਾ, ਓਮਵਤੀ ਕੁਮਾਰੀ ਨੇ ਦੂਸਰਾ ਤੇ ਸੀਮਾ ਰਾਣੀ ਨੇ ਤੀਸਰਾ ਸਥਾਨ ਹਾਸਲ ਕੀਤਾ। -400 ਮੀਟਰ ਲਡ਼ਕਿਆਂ ਦੀ ਰੇਸ ’ਚ ਰਾਜਪ੍ਰੀਤ ਸਿੰਘ ਨੇ ਪਹਿਲਾ, ਸਤਨਾਮ ਸਿੰਘ ਨੇ ਦੂਸਰਾ ਤੇ ਰਾਹੁਲ ਨੇ ਤੀਸਰਾ ਸਥਾਨ ਹਾਸਲ ਕੀਤਾ। -400 ਮੀਟਰ ਲਡ਼ਕੀਆਂ ਦੀ ਰੇਸ ’ਚ ਰਮਨਦੀਪ ਕੌਰ ਨੇ ਪਹਿਲਾ, ਓਮਵਤੀ ਕੁਮਾਰੀ ਨੇ ਦੂਸਰਾ ਤੇ ਕਰਮਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। -800 ਮੀਟਰ ਲਡ਼ਕਿਆਂ ਦੀ ਰੇਸ ’ਚ ਰਾਜਪ੍ਰੀਤ ਸਿੰਘ ਨੇ ਪਹਿਲਾ, ਰਾਹੁਲ ਕੁਮਾਰ ਨੇ ਦੂਸਰਾ ਤੇ ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -800 ਮੀਟਰ ਲਡ਼ਕੀਆਂ ਦੀ ਰੇਸ ’ਚ ਬਲਜੀਤ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਸਰਾ ਤੇ ਸ਼ਮਸ਼ੇਦ ਬੇਗਮ ਨੇ ਤੀਸਰਾ ਸਥਾਨ ਹਾਸਲ ਕੀਤਾ। -1500 ਮੀਟਰ ਲਡ਼ਕਿਆਂ ਦੀ ਰੇਸ ਵਿਚ ਰਾਜਪ੍ਰੀਤ ਸਿੰਘ ਨੇ ਪਹਿਲਾ ਸਥਾਨ, ਸਤਨਾਮ ਸਿੰਘ ਨੇ ਦੂਸਰਾ ਤੇ ਰਾਹੁਲ ਨੇ ਤੀਸਰਾ ਸਥਾਨ ਹਾਸਲ ਕੀਤਾ। -ਸ਼ਾਟਪੁੱਟ ਲਡ਼ਕਿਆਂ ’ਚੋਂ ਬਲਕਾਰ ਸਿੰਘ ਨੇ ਪਹਿਲਾ ਸਥਾਨ, ਅੰਮ੍ਰਿਤਪਾਲ ਸਿੰਘ ਨੇ ਦੂਸਰਾ ਤੇ ਹਰੀਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। -ਸ਼ਾਟਪੁੱਟ ਲਡ਼ਕੀਆਂ ’ਚੋਂ ਪ੍ਰੀਤ ਸ਼ਰਮਾ ਨੇ ਪਹਿਲਾ, ਗੁਰਮੀਤ ਕੌਰ ਨੇ ਦੂਸਰਾ ਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। -ਲੰਮੀ ਛਾਲ ਲਡ਼ਕਿਆਂ ’ਚੋਂ ਹਰੀਸ਼ ਸ਼ਰਮਾ ਨੇ ਪਹਿਲਾ, ਬਲਕਾਰ ਸਿੰਘ ਨੇ ਦੂਸਰਾ ਤੇ ਰਾਜਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -ਲੰਮੀ ਛਾਲ ਲਡ਼ਕੀਆਂ ’ਚੋਂ ਰਮਨਦੀਪ ਕੌਰ ਨੇ ਪਹਿਲਾ, ਕਰਮਪ੍ਰੀਤ ਕੌਰ ਨੇ ਦੂਸਰਾ ਤੇ ਮਮਤਾ ਕੁਮਾਰੀ ਨੇ ਤੀਸਰਾ ਸਥਾਨ ਹਾਸਲ ਕੀਤਾ। -ਤਿੰਨ ਟੰਗੀ ਰੇਸ ਲਡ਼ਕਿਆਂ ’ਚੋਂ ਕੁਲਵੀਰ ਸਿੰਘ-ਸੁਖਨਿੰਦਰ ਸਿੰਘ ਨੇ ਪਹਿਲਾ , ਅੰਮ੍ਰਿਤ ਸਿੰਘ-ਅਵਤਾਰ ਸਿੰਘ ਨੇ ਦੂਸਰਾ ਤੇ ਰਾਹੁਲ ਕੁਮਾਰ-ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -ਤਿੰਨ ਟੰਗੀ ਰੇਸ ਲਡ਼ਕੀਆਂ ’ਚੋਂ ਰਮਨਦੀਪ ਕੌਰ-ਪਲਵੀ ਨੇ ਪਹਿਲਾ, ਪ੍ਰੀਤ ਸ਼ਰਮਾ-ਤਜਿੰਦਰ ਕੌਰ ਨੇ ਦੂਸਰਾ ਤੇ ਰਾਜਵਿੰਦਰ ਕੌਰ-ਨਵਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। -ਜੇਵਲਿਨ ਥ੍ਰੋ ਲਡ਼ਕਿਆਂ ’ਚੋਂ ਅੰਮ੍ਰਿਤਪਾਲ ਸਿੰਘ ਨੇ ਪਹਿਲਾ , ਰਣਧੀਰ ਸਿੰਘ ਨੇ ਦੂਸਰਾ ਸਥਾਨ ਅਤੇ ਇੰਦਰਜੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -ਜੇਵਲਿਨ ਥ੍ਰੋ ਲਡ਼ਕੀਆਂ ’ਚੋਂ ਪ੍ਰੀਤ ਸ਼ਰਮਾ ਨੇ ਪਹਿਲਾ ਸਥਾਨ, ਮਨਦੀਪ ਕੌਰ ਨੇ ਦੂਸਰਾ ਤੇ ਪਲਵੀ ਨੇ ਤੀਸਰਾ ਸਥਾਨ ਹਾਸਲ ਕੀਤਾ। -ਡਿਸਕਸ ਥ੍ਰੋ ਲਡ਼ਕਿਆਂ ’ਚੋਂ ਬਲਕਾਰ ਸਿੰਘ ਨੇ ਪਹਿਲਾ, ਰਣਧੀਰ ਸਿੰਘ ਨੇ ਦੂਸਰਾ ਤੇ ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। -ਡਿਸਕਸ ਥ੍ਰੋ ਲਡ਼ਕੀਆਂ ’ਚੋਂ ਗੁਰਮੀਤ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਤੇ ਬਲਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
