ਭਾਜਪਾ ਨੇ ‘ਮਨ ਕੀ ਬਾਤ ਮੋਦੀ ਨਾਲ’ ਮੁਹਿੰਮ ’ਚ ਵੱਧ ਚਡ਼ ਕੇ ਲਿਆ ਹਿੱਸਾ
Friday, Feb 22, 2019 - 03:56 AM (IST)
ਮੋਗਾ (ਰਾਕੇਸ਼)-ਭਾਜਪਾ ਵਲੋਂ ਭਾਰਤ ਦੇ ‘ਮਨ ਕੀ ਬਾਤ ਮੋਦੀ ਨਾਲ’ ਮੁਹਿੰਮ ਦੀ ਸ਼ੁਰੂਆਤ ਜ਼ਿਲਾ ਪ੍ਰਧਾਨ ਵਿਨੈ ਸ਼ਰਮਾ ਦੀ ਅਗਵਾਈ ’ਚ ਕੀਤੀ ਗਈ। ਸ਼ਹਿਰੀ ਪ੍ਰਧਾਨ ਰਾਮ ਤੀਰਥ ਗੂੰਬਰ ਅਤੇ ਜ਼ਿਲਾ ਸਕੱਤਰ ਜਗਜੀਤ ਸਿੰਘ ਪੱਪੂ ਨੇ ਆਪਣੇ ਮਨ ਦੇ ਵਿਚਾਰ ਇਕ ਪੋਸਟ ਕਾਰਡ ਉੱਪਰ ਲਿਖ ਕੇ ਭਾਜਪਾ ਵਲੋਂ ਭੇਜੀ ਸੁਝਾਅ ਪੇਟੀ ’ਚ ਪਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਨੇ ਸ਼ਰਮਾ ਨੇ ਭਾਰਤ ਦੀ ਮਨ ਦੀ ਬਾਤ ਮੋਦੀ ਨਾਲ ’ਤੇ ਵਿਸਥਾਰ ਪੂਰਵ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਇਕ ਅਨੋਖੀ ਮੁਹਿੰਮ ਹੈ, ਜਿਸ ਦੇ ਜਰੀਏ ਭਾਰਤ ਦੇ ਲੋਕਾਂ ਦੇ ਮਨ ਦੀ ਆਵਾਜ਼ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚੇਗੀ ਅਤੇ ਹਰ ਦੇਸ਼ ਵਾਸੀ ਦੀ ਰਾਇ ਨਾਲ ਇਕ ਮਜਬੂਤ ਰਾਸ਼ਟਰ ਉਸਰੇਗਾ ਅਤੇ ਦੇਸ਼ ਹੋਰ ਵੀ ਬੁਲੰਦੀਆਂ ਹਾਸਲ ਕਰੇਗਾ। ਇਸ ਮੌਕੇ ਮਹਾਂਮੰਤਰੀ ਬੋਹਡ਼ ਸਿੰਘ, ਸੁਰਿੰਦਰ ਪਾਲ ਸਿੰਘ, ਦਵਿੰਦਰ ਬਰਾਡ਼, ਜਰਨਲ ਸਕੱਤਰ ਮੰਗਤ ਰਾਏ ਸ਼ਰਮਾ, ਵਾਇਸ ਪ੍ਰਧਾਨ ਗੁਰਤੇਜ ਸਿੰਘ ਬਰਾਡ਼, ਇੰਦਰਪਾਲ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ ਅਤੇ ਜਗਸੀਰ ਸਿੰਘ ਫੋਜੀ ਹਾਜ਼ਰ ਸਨ।
