ਸੰਤ ਮੋਹਨ ਦਾਸ ਸਕੂੂਲ ਦੇ ਖਿਡਾਰੀ ਭਾਰਤ ਭਰ ’ਚ ਜੇਤੂ

Friday, Jan 18, 2019 - 09:24 AM (IST)

ਸੰਤ ਮੋਹਨ ਦਾਸ ਸਕੂੂਲ ਦੇ ਖਿਡਾਰੀ ਭਾਰਤ ਭਰ ’ਚ ਜੇਤੂ
ਮੋਗਾ (ਰਾਜਵੀਰ)-ਪਿਛਲੇ ਦਿਨੀਂ ਕਰਨਾਟਕਾ ਦੇ ਬੇਲਗਾਓ ਵਿਖੇ ਸੰਪੰਨ ਹੋਈਆਂ 64ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਸੰਤ ਮੋਹਨਦਾਸ ਮੈਮੋ. ਸੀਨੀ. ਸੈਕੰ. ਸਕੂਲ ਕੋਟ ਸੁਖੀਆ ਵੱਲੋਂ ਪੰਜਾਬ ਦੀ ਮੇਜਬਾਨੀ ਕੀਤੀ ਗਈ। ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੇ ਕੋਚ ਰਾਜ ਕੁਮਾਰ ਦੀ ਅਗਵਾਈ ਹੇਠ ਖੇਡਦੇ ਹੋਏ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸੰਸਥਾ ਦੇ ਚੇਅਰਮੈਨ/ਡਾਇਰੈਕਟਰ ਰਾਜ ਥਾਪਰ ਨੇ ਦੱਸਿਆ ਕਿ ਇਸ ਐੱਸ. ਐੱਮ. ਡੀ. ਵਰਲਡ ਸਕੂਲ ਕੋਟ ਸੁਖੀਆ ਦੀ ਖਿਡਾਰਣ ਪਵਨਪ੍ਰੀਤ ਕੌਰ ਅਤੇ ਸੰਤਮੋਹਨ ਦਾਸ ਸਕੂਲ ਦੀ ਖਿਡਾਰਣ ਅਮਨਪ੍ਰੀਤ ਕੌਰ ਨੇ ‘ਬੈਲਟ ਰੈਸਲਿੰਗ’ ’ਚ 19 ਸਾਲਾ ਉਮਰ ਵਰਗ ’ਚ ‘ਭਾਰਤ ਭਰ’ ’ਚੋਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲਡ਼ਕਿਆਂ ਦੇ ਹੋਏ ਬੈਲਟ ਰੈਸਲਿੰਗ ਦੇ ਮੁਕਾਬਲਿਆਂ ’ਚ ਵੀ ਇਸ ਸੰਸਥਾ ਦੇ ਖਿਡਾਰੀ ਲਖਵਿੰਦਰ ਸਿੰਘ ਅਤੇ ਅਮਰਪਾਲ ਸਿੰਘ ਪਿੰਡ ਲੰਡੇ ਨੇਵੀ ‘ਭਾਰਤ ਭਰ’ ’ਚ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਦੱਸਿਆ ਕਿ ਸੰਤ ਮੋਹਨ ਦਾਸ ਸਕੂਲ ਦੇ ਇਨ੍ਹਾਂ ਚਾਰ ਖਿਡਾਰੀਆਂ ਦੀ ਬਦੌਲਤ ‘ਪੰਜਾਬ ਰਾਜ’ ਹੀ ਇਨ੍ਹਾਂ ‘64ਵੀਆਂ ਨੈਸ਼ਨਲ ਸਕੂਲ ਖੇਡਾਂ’ ’ਚ ਭਾਗ ਲੈਣ ਵਾਲੀਆਂ ਸਮੂਹ ਰਾਜਾਂ ਦੀਆਂ ਟੀਮਾਂ ’ਚ ਭਾਰਤ ਭਰ ’ਚੋਂ ਦੂਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਹੋਇਆ ਹੈ। ਜੇਤੂ ਖਿਡਾਰੀ/ਖਿਡਾਰਣਾਂ ਨੂੰ ਜ਼ਿਲਾ ਸਿੱਖਿਆ ਅਫਸਰ(ਸੈ.ਸਿ.) ਮੈਡਮ ਬਲਜੀਤ ਕੌਰ, ਉੱਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਪਰਦੀਪ ਦਿਓਡ਼ਾ, ਉੱਪ ਜ਼ਿਲਾ ਸਿੱਖਿਆ ਅਫਸਰ (ਐ.ਸਿ.) ਧਰਮਵੀਰ ਸਿੰਘ ਤੇ ਸਹਾਇਕ ਸਿੱਖਿਆ ਅਫਸਰ (ਖੇਡਾਂ) ਗੁਰਮਨਦੀਪ ਸਿੰਘ ਬਰਾਡ਼ ਨੇ ਵਧਾਈ ਦਿੱਤੀ। ਖਿਡਾਰੀਆਂ ਅਤੇ ਕੋਚ ਸਹਿਬਾਨਾਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ, ਪ੍ਰਿੰਸੀਪਲ ਮੈਡਮ ਮੀਨਾਕਸ਼ੀ ਕਪੂਰ, ਕੋ-ਆਰਡੀਨੇਟਰ ਮੈਡਮ ਅਮਨਦੀਪ ਕੌਰ, ਕੋ-ਆਰਡੀਨੇਟਰ ਹਰਚਰਨ ਸਿੰਘ, ਮੈਡਮ ਰੇਣੂੰਕਾ ਮੋਹਨ ਸਿੰਘ ਬਰਾਡ਼ ਅਤੇ ਬਲਕਾਰ ਸਿੰਘ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਵਧਾਈ ਦਿੱਤੀ।

Related News