ਘਰ ''ਚ ਵੜੇ ਚੋਰ ਨੂੰ ਔਰਤ ਨੇ ਦਬੋਚਿਆ, ਫਿਰ ਲੋਕਾਂ ਨੇ ਝੰਬਿਆ (ਵੀਡੀਓ)

10/11/2018 10:14:16 AM

ਮੋਗਾ (ਵਿਪਨ ਓਕਾਰਾ)—ਮੋਗਾ ਦੇ ਅਲਾਕਸਰ ਰੋਡ 'ਤੇ ਸਥਿਤ ਇਕ ਘਰ 'ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਨਵੀਰ ਕੌਰ ਆਪਣੇ ਬੱਚਿਆਂ ਨੂੰ ਛੱਡਣ ਸਕੂਲ ਗਈ ਸੀ ਤੇ ਘਰ 'ਚ ਕੋਈ ਮੌਜੂਦ ਨਹੀਂ ਸੀ। ਇਸ ਦੌਰਾਨ ਮੌਕਾ ਦੇਖ ਇਕ ਚੋਰ ਘਰ 'ਚ ਦਾਖਲ ਹੋ ਗਿਆ ਤੇ ਉਸ ਨੇ ਅੰਦਰ ਫਰੌਲਾ-ਫਰਾਲੀ ਸ਼ੁਰੂ ਕਰ ਦਿੱਤੀ। ਮਹਿਲਾ ਜਦੋਂ ਘਰ ਵਾਪਸ ਆਈ ਤਾਂ ਉਸ ਨੇ ਚੋਰ ਨੂੰ ਕਾਬੂ ਕਰ ਲਿਆ ਅਤੇ ਦੋਵਾਂ 'ਚ ਹੱਥੋਪਾਈ ਵੀ ਹੋਈ। ਮਹਿਲਾ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਵੀ ਔਰਤ ਨਾਲ ਮਿਲ ਕੇ ਚੋਰ ਦਾ ਕੁਟਾਪਾ ਚਾੜ੍ਹਿਆ।

ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਇਆ ਜਾ ਰਿਹਾ ਹੈ ਕਿ ਦੋਸ਼ੀ ਵਲੋਂ ਹੋਰ ਕਿੱਥੇ-ਕਿੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।


Related News