ਮੋਗਾ ’ਚ ਵੱਡੀ ਵਾਰਦਾਤ: ਸੜਕ ਕਿਨਾਰੇ ਬੈਠੀ ਕੁੜੀ ਅਗਵਾ, CCTV ’ਚ ਕੈਦ ਹੋਈ ਪੂਰੀ ਘਟਨਾ

Wednesday, Feb 23, 2022 - 02:02 PM (IST)

ਮੋਗਾ ’ਚ ਵੱਡੀ ਵਾਰਦਾਤ: ਸੜਕ ਕਿਨਾਰੇ ਬੈਠੀ ਕੁੜੀ ਅਗਵਾ, CCTV ’ਚ ਕੈਦ ਹੋਈ ਪੂਰੀ ਘਟਨਾ

ਮੋਗਾ (ਗੋਪੀ) - ਮੋਗਾ ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲਾਲ ਸਿੰਘ ਰੋਡ ’ਤੇ ਸੜਕ ਕਿਨਾਰੇ ਬੈਠੀ ਇੱਕ ਕੁੜੀ ਨੂੰ ਹਰਿਆਣਾ ਨੰਬਰ ਅਲਟੋ ਕਾਰ ’ਤੇ ਆਏ ਨਕਾਬਪੋਸ਼  ਨੌਜਵਾਨ ਜਬਰਨ ਗੱਡੀ 'ਚ ਬਿਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਕੁੜੀ ਨੂੰ ਅਗਵਾ ਕਰਨ ਦੀ ਇਹ ਸਾਰੀ ਘਟਨਾ ਉਕਤ ਸਥਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)

ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦ ਲੋਕਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਕੁੜੀ ਸੜਕ ਦੇ ਕਿਨਾਰੇ ਬੈਠੀ ਹੋਈ ਸੀ। ਅਚਾਨਕ ਇਕ ਗੱਡੀ ’ਚ ਤਿੰਨ ਨਕਾਬਪੋਸ਼ ਨੌਜਵਾਨ ਆਏ, ਜਿਨ੍ਹਾਂ ਦੇ ਨਾਲ ਇਕ ਜਨਾਨੀ ਵੀ ਬੈਠੀ ਹੋਈ ਸੀ। ਉਕਤ ਸਾਰੇ ਨਕਾਬਪੋਸ਼ਾਂ ਨੇ ਕੁੜੀ ਨੂੰ ਚੁੱਕ ਕੇ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ

 


author

rajwinder kaur

Content Editor

Related News