ਲਾਪਤਾ ਹੋਏ ਫੌਜੀਆਂ ਦੀ ਲਾਸ਼ਾਂ ਪਿੰਡ ਦੇ ਛੱਪੜ ''ਚੋਂ ਮਿਲੀਆ (ਵੀਡੀਓ)

Friday, Mar 08, 2019 - 09:17 AM (IST)

ਮੋਗਾ (ਵਿਪਨ) : ਮੋਗਾ ਦੇ ਪਿੰਡ ਭਿੰਡਰ ਕਲਾਂ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨਹਿਰ 'ਚੋਂ ਮਿਲੀ ਗੱਡੀ 'ਚੋਂ 2 ਫੌਜੀ ਮ੍ਰਿਤਕ ਕੱਢੇ ਗਏ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ ਫੌਜੀਆਂ ਦੀ ਪਛਾਣ ਸੁਰਜੀਤ ਸਿੰਘ ਤੇ ਹਰਪ੍ਰੀਤ ਵਜੋਂ ਹੋਈ ਹੈ। ਸੁਰਜੀਤ ਸਿੰਘ ਸਿੱਖ ਰੈਜੀਮੈਂਟ ਤੇ ਹਰਪ੍ਰੀਤ ਸਿੰਘ 13 ਮੀਡੀਅਮ ਦਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਕਤ ਦੋਵੇਂ ਫੌਜੀ ਜਲੰਧਰ 'ਚ ਡਿਊਟੀ ਕਰਦੇ ਸਨ ਤੇ 3 ਮਾਰਚ ਨੂੰ ਛੁੱਟੀ 'ਤੇ ਪਿੰਡ ਵਾਪਸ ਆ ਰਹੇ ਸਨ ਪਰ ਉਸ ਦਿਨ ਤੋਂ ਬਾਅਦ ਉਹ ਲਾਪਤਾ ਸਨ। 


author

Baljeet Kaur

Content Editor

Related News