ਫ਼ੌਜ ਦੇ ਜਵਾਨ ਦਾ ਮੋਬਾਇਲ ਫੋਨ ਖੋਹ ਕੇ ਝਪਟਮਾਰ ਹੋਏ ਫ਼ਰਾਰ, ਮਾਮਲਾ ਦਰਜ

Sunday, Aug 11, 2024 - 05:02 PM (IST)

ਫ਼ੌਜ ਦੇ ਜਵਾਨ ਦਾ ਮੋਬਾਇਲ ਫੋਨ ਖੋਹ ਕੇ ਝਪਟਮਾਰ ਹੋਏ ਫ਼ਰਾਰ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਦੀ ਕੋਰਟ ਕੰਪਲੈਕਸ ਝੋਕ ਰੋਡ ਵਿਖੇ ਫ਼ੌਜ ਦੇ ਇਕ ਜਵਾਨ ਦਾ ਝਪਟਮਾਰਾਂ ਵੱਲੋਂ ਮੋਬਾਇਲ ਫੋਨ ਖੋਹਣ ਦੀ ਸੂਚਨਾ ਮਿਲੀ ਹੈ। ਇਸ ਸਬੰਧ 'ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਨਾਇਕ ਅਸ਼ੀਸ਼ ਕੁਮਾਰ ਵਰਮਾ ਪੁੱਤਰ ਰਾਮ ਅਵਤਾਰ ਵਰਮਾ ਹਾਲ ਵਾਸੀ ਅਬਦੁਲ ਹਮੀਦ ਇਨਕਲੇਵ ਆਰਮੀ ਕੁਆਰਟਰ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ 159 ਜਨਰਲ ਹਸਪਤਾਲ (ਆਰਮੀ ਹਸਪਤਾਲ) ਡਿਊਟੀ ’ਤੇ ਜਾ ਰਿਹਾ ਸੀ ਤਾਂ ਫੋਨ ਆਉਣ 'ਤੇ ਆਪਣਾ ਮੋਟਰਸਾਈਕਲ ਰੋਕ ਕੇ ਫੋਨ ਸੁਣਨ ਲੱਗਾ। ਇਸ ਦੌਰਾਨ 3 ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਨੇ ਝਪਟਮਾਰੀ ਕੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 


author

Babita

Content Editor

Related News