ਕੰਮ ਤੋਂ ਘਰ ਜਾ ਰਹੇ ਮਜ਼ਦੂਰ ਦੇ ਤਲਵਾਰ ਮਾਰ ਕੇ ਲੁਟੇਰਿਆਂ ਨੇ ਖੋਹ ਲਿਆ ਫ਼ੋਨ, ਫ਼ਿਰ ਜੋ ਹੋਇਆ...
Sunday, Nov 17, 2024 - 03:18 AM (IST)

ਜਲੰਧਰ (ਵਰੁਣ)– ਫੋਕਲ ਪੁਆਇੰਟ ਤੋਂ ਗਦਾਈਪੁਰ ਨੂੰ ਜਾਂਦੀ ਸੜਕ ’ਤੇ ਸਥਿਤ ਬਿੱਟੂ ਢਾਬੇ ਨੇੜੇ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਇਕ ਮਜ਼ਦੂਰ ਦੇ ਕੰਨ ’ਤੇ ਤਲਵਾਰ ਮਾਰ ਕੇ ਉਸਦਾ ਮੋਬਾਈਲ ਖੋਹ ਲਿਆ। ਪੀੜਤ ਨੇ ਦੱਸਿਆ ਕਿ ਉਹ ਖਰਾਦ ਦਾ ਕੰਮ ਕਰਦਾ ਹੈ ਅਤੇ ਸ਼ਨੀਵਾਰ ਸ਼ਾਮੀਂ 7.30 ਵਜੇ ਛੁੱਟੀ ਕਰ ਕੇ ਉਹ ਸਾਈਕਲ ’ਤੇ ਘਰ ਮੁੜ ਰਿਹਾ ਸੀ ਕਿ ਲੁਟੇਰਿਆਂ ਨੇ ਉਸ ਦੇ ਕੰਨ ’ਤੇ ਤਲਵਾਰ ਮਾਰੀ ਅਤੇ ਹੱਥ ਵਿਚ ਫੜਿਆ ਮੋਬਾਈਲ ਖੋਹ ਲਿਆ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਸੜਕ ਟੁੱਟੀ ਹੋਣ ਕਾਰਨ ਲੁਟੇਰਿਆਂ ਦਾ ਮੋਟਰਸਾਈਕਲ ਹੌਲੀ ਸੀ ਅਤੇ ਮੌਕਾ ਦੇਖਦੇ ਹੀ ਉਸਨੇ ਵੀ ਮੋਬਾਈਲ ਖੋਹਣ ਵਾਲੇ ਲੁਟੇਰੇ ਦਾ ਕਾਲਰ ਫੜ ਲਿਆ। ਉਹ ਸਾਈਕਲ ਤੋਂ ਵੀ ਡਿੱਗ ਗਿਆ ਪਰ ਕਾਲਰ ਨਹੀਂ ਛੱਡਿਆ ਅਤੇ ਮੋਟਰਸਾਈਕਲ ਦੇ ਪਿੱਛੇ ਭੱਜਦਾ ਰਿਹਾ। ਆਖਿਰਕਾਰ ਉਸ ਨੇ ਲੁਟੇਰੇ ਨੂੰ ਸੜਕ ’ਤੇ ਸੁੱਟ ਲਿਆ ਅਤੇ ਰੌਲਾ ਪਾ ਕੇ ਰਾਹਗੀਰਾਂ ਨੂੰ ਇਕੱਠਾ ਕਰ ਕੇ ਉਸਨੂੰ ਕਾਬੂ ਕਰ ਲਿਆ। ਲੁਟੇਰੇ ਕੋਲੋਂ ਤੀਰਥ ਰਾਜ ਦਾ ਮੋਬਾਈਲ ਬਰਾਮਦ ਹੋ ਗਿਆ ਪਰ ਬਾਕੀ 2 ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e