ਬੇਖ਼ੌਫ਼ ਚੋਰਾਂ ਨੇ ਦੋ ਟਰਾਂਸਫਾਰਮਰਾਂ ’ਚੋਂ ਤੇਲ ਕੀਤਾ ਚੋਰੀ, ਹੋਇਆ ਧਮਾਕਾ

Friday, Oct 30, 2026 - 03:11 PM (IST)

ਬੇਖ਼ੌਫ਼ ਚੋਰਾਂ ਨੇ ਦੋ ਟਰਾਂਸਫਾਰਮਰਾਂ ’ਚੋਂ ਤੇਲ ਕੀਤਾ ਚੋਰੀ, ਹੋਇਆ ਧਮਾਕਾ

ਲੋਹੀਆਂ ਖ਼ਾਸ (ਸੁਭਾਸ਼ ਸੱਦੀ)- ਬੇਖ਼ੌਫ਼ ਚੋਰਾਂ ਨੇ ਸਥਾਨਕ ਸ਼ਹਿਰ ’ਚ ਲੱਗੇ ਦੋ ਵੱਖ-ਵੱਖ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰ ਲਿਆ। ਤੇਲ ਨਾ ਹੋਣ ਕਾਰਨ ਅਗਲੀ ਸਵੇਰ ਦੋਵੇਂ ਟਰਾਂਸਫਾਰਮਰ ਧਮਾਕੇ ਨਾਲ ਸੜ ਗਏ, ਜਿਸ ਕਾਰਨ ਇਲਾਕੇ ’ਚ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਲੋਕਾਂ ਸਮੇਤ ਕਾਰੋਬਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਚੋਰਾਂ ਨੇ ਲੋਹੀਆਂ ਦੇ ਫੁੱਲ ਰੋਡ ਅਤੇ ਮੱਖੂ ਰੋਡ ਸਥਿਤ ਮਨਜੀਤ ਨਗਰ ਕਾਲੋਨੀ ’ਚ ਲੱਗੇ ਟਰਾਂਸਫਾਰਮਰਾਂ ’ਤੇ ਧਾਵਾ ਬੋਲ ਕੇ ਤੇਲ ਕੱਢ ਲਿਆ। ਸਵੇਰੇ ਜਦੋਂ ਬਿਜਲੀ ਸਪਲਾਈ ਚਾਲੂ ਹੋਈ ਤਾਂ ਤੇਲ ਦੀ ਘਾਟ ਕਾਰਨ ਦੋਵੇਂ ਟਰਾਂਸਫਾਰਮਰ ਪਟਾਕੇ ਮਾਰ ਕੇ ਸੜ ਗਏ।

ਇਹ ਵੀ ਪੜ੍ਹੋ: Big Breaking: ਪੰਜਾਬ 'ਚ ਕਈ ਰੇਲਵੇ ਟਰੈਕਾਂ ਸਮੇਤ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਬਿਜਲੀ ਗੁੱਲ ਰਹਿਣ ਕਾਰਨ ਜਿੱਥੇ ਫੁੱਲ ਰੋਡ ਸਥਿਤ ਜੇ. ਆਰ. ਇੰਡਸਟਰੀਜ ਵਿਚ ਉਤਪਾਦਨ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ, ਉੱਥੇ ਹੀ ਮਨਜੀਤ ਨਗਰ ਦੇ ਵਸਨੀਕਾਂ ਨੂੰ ਹਨ੍ਹੇਰੇ ਵਿਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਹੋਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਪਾਵਰਕਾਮ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਅਤੇ ਕਾਰੋਬਾਰੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਵੇਲੇ ਗਸ਼ਤ ਵਧਾਈ ਜਾਵੇ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਸ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਪਟਾਕਾ ਕਾਰੋਬਾਰੀ ਖ਼ੁਸ਼

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News