ਜਲੰਧਰ ਵਿਖੇ ਦਰਜਨ ਭਰ ਨੌਜਵਾਨਾਂ ਨੇ ਗੱਡੀ ''ਤੇ ਹਮਲਾ ਕਰਕੇ ਭੰਨੇ ਸ਼ੀਸ਼ੇ, ਨੌਜਵਾਨ ਨੇ ਭੱਜ ਕੇ ਬਚਾਈ ਜਾਨ
Thursday, Oct 22, 2026 - 04:30 PM (IST)
ਜਲੰਧਰ (ਸੋਨੂੰ)- ਬਸਤੀ ਸ਼ੇਖ ਇਲਾਕੇ 'ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਇਕ ਨੌਜਵਾਨ ਨੇ ਦੱਸਿਆ ਕਿ ਚਾਵਲਾ ਮੋਬਾਇਲ ਨੇੜੇ 15 ਤੋਂ 20 ਨੌਜਵਾਨਾਂ ਨੇ ਉਸ ਦੀ ਕਾਰ 'ਤੇ ਹਮਲਾ ਕੀਤਾ। ਫਿਰ ਉਹ ਆਪਣੀ ਜਾਨ ਬਚਾਉਣ ਲਈ ਸ਼ਹਿਨਾਈ ਪੈਲੇਸ ਨੇੜੇ ਇਕ ਗਲੀ ਵੱਲ ਭੱਜ ਗਿਆ। ਪੀੜਤ ਮੁਤਾਬਕ ਉਸ ਨੇ ਕਾਰ ਗਲੀ 'ਚ ਖੜ੍ਹੀ ਕੀਤੀ ਅਤੇ ਭੱਜ ਗਿਆ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ। ਪੀੜਤ ਦਾ ਦੋਸ਼ ਹੈ ਕਿ ਸਾਰਾ ਝਗੜਾ ਮੋਂਟੀ ਬਵੇਜਾ ਕਾਰਨ ਹੋਇਆ ਸੀ। ਉਸ ਨੇ ਦੋਸ਼ ਲਗਾਇਆ ਹੈ ਕਿ ਨੌਜਵਾਨਾਂ ਨੇ ਕਾਰ ਵਿੱਚ ਨਸ਼ੀਲੇ ਪਦਾਰਥ ਸੁੱਟੇ ਅਤੇ ਉਸ ਨੂੰ ਫਸਾਉਣ ਲਈ ਫਰਾਰ ਹੋ ਗਏ।
ਸਚਿਨ ਨੇ ਕਿਹਾ ਕਿ ਉਸ ਦੀ ਕਾਰ 'ਤੇ ਪਹਿਲਾਂ ਵੀ ਨੌਜਵਾਨਾਂ ਨੇ ਹਮਲਾ ਕੀਤਾ ਸੀ। ਇਸ ਘਟਨਾ 'ਚ ਕਾਰ ਦੀਆਂ ਖਿੜਕੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਪੀੜਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ 'ਤੇ ਇੱਟਾਂ ਅਤੇ ਹਥਿਆਰਾਂ ਨਾਲ ਹਮਲਾ ਕੀਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ 5 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਭੈਣ ਨੇ ਕੀਤੇ ਵੱਡੇ ਖ਼ੁਲਾਸੇ
ਪੀੜਤ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਫ਼ੋਨ ਖ਼ਰੀਦਣ ਲਈ ਮੋਬਾਇਲ ਮਾਰਕੀਟ ਵਿਚ ਗਿਆ ਸੀ। ਇਸ ਦੌਰਾਨ ਸੰਚਿਨ ਨਾਮ ਦਾ ਇਕ ਨੌਜਵਾਨ ਜਿਸ ਦਾ ਪਿਤਾ ਮੋਂਟੀ ਬਵੇਜਾ ਹੈ, ਆਪਣੇ ਦੋਸਤਾਂ ਨਾਲ ਉਥੇ ਪਹੁੰਚਿਆ। ਦੋਸ਼ੀ ਹਥਿਆਰਾਂ ਅਤੇ ਇੱਟਾਂ ਨਾਲ ਲੈਸ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਕਾਰ 'ਤੇ ਹਮਲਾ ਕੀਤਾ ਅਤੇ ਉਸ ਦੀਆਂ ਖਿੜਕੀਆਂ ਬੁਰੀ ਤਰ੍ਹਾਂ ਤੋੜ ਦਿੱਤੀਆਂ।
ਪੀੜਤ ਮੁਤਾਬਕ ਦੋਸ਼ੀਆਂ ਦੀ ਉਸ ਨਾਲ ਪੁਰਾਣੀ ਦੁਸ਼ਮਣੀ ਰੱਖਦੇ ਹਨ । ਮਿਲੀ ਜਾਣਕਾਰੀ ਮੁਤਾਬਕ ਲਗਭਗ 15-20 ਦਿਨ ਪਹਿਲਾਂ ਮਾਡਲ ਟਾਊਨ ਖੇਤਰ ਵਿੱਚ ਉਸ ਦੀ ਕਾਰ 'ਤੇ ਇਸੇ ਤਰ੍ਹਾਂ ਹਮਲਾ ਕੀਤਾ ਗਿਆ ਸੀ ਅਤੇ ਸੀ. ਸੀ. ਟੀ. ਵੀ. ਫੁਟੇਜ ਅਤੇ ਇਕ ਸ਼ਿਕਾਇਤ ਪੁਲਸ ਨੂੰ ਸੌਂਪੀ ਗਈ ਸੀ। ਇਸ ਵਾਰ ਦੋਸ਼ੀ ਨੇ ਇਕ ਜਾਨਲੇਵਾ ਹਮਲਾ ਕੀਤਾ, ਜਿਸ ਤੋਂ ਬਚਣ ਲਈ ਉਸ ਨੇ ਕਿਸੇ ਤਰ੍ਹਾਂ ਗੱਡੀ ਭਜਾਈ ਅਤੇ ਤੰਗ ਗਲੀਆਂ ਵਿਚ ਲੁਕ ਕੇ ਆਪਣੀ ਜਾਨ ਬਚਾਈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ। ਏ. ਐੱਸ. ਆਈ. ਜਗਰਤ ਸਿੰਘ ਨੇ ਦੱਸਿਆ ਕਿ ਪੀ. ਸੀ. ਆਰ. 'ਤੇ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਕਾਲ ਆਈ। ਇਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: CM ਮਾਨ ਦੇ OSD ਰਾਜਬੀਰ ਘੁੰਮਣ ਕੋਲੋਂ ਤੀਜੀ ਵਾਰ ਅੱਜ CBI ਕਰੇਗੀ ਪੁੱਛਗਿੱਛ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
