ਘਰ ਦੀ ਕੰਧ ਟੱਪ ਕੇ ਪਤੀ ਨੂੰ ਬੇਰਹਿਮੀ ਨਾਲ ਕੁੱਟਿਆ, ਬੇਟੇ ਨੂੰ ਰਸਤੇ ’ਚੋਂ ਹੀ ਲੈ ਗਏ ਥਾਣੇ
Wednesday, Oct 21, 2026 - 11:35 AM (IST)
ਜਲੰਧਰ (ਮਹੇਸ਼)–ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਕੰਗਣੀਵਾਲ (ਓਲਡ ਹੁਸ਼ਿਆਰਪੁਰ ਰੋਡ) ਵਿਚ ਰਹਿੰਦੀ ਮੂਲ ਰੂਪ ਤੋਂ ਨੇਪਾਲ ਦੀ ਨਿਵਾਸੀ ਪੂਜਾ ਪਤਨੀ ਵਿਸ਼ਣੂ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੇ ਘਰ ਵਿਚ 13 ਅਕਤੂਬਰ ਦੀ ਰਾਤ ਨੂੰ ਉਸ ਦੇ ਪਤੀ ਦਾ ਆਪਣੇ ਬੇਟੇ ਵਿਸ਼ਾਲ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਵਿਵਾਦ ਹੋਇਆ ਸੀ। ਉਸ ਸਮੇਂ ਉਸ ਨੇ ਆਪਣੇ ਗੁਆਂਢੀਆਂ ਤੋਂ ਮਦਦ ਮੰਗੀ ਸੀ ਪਰ ਉਸ ਦੌਰਾਨ 3 ਲੋਕ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਗਏ, ਜਿਨ੍ਹਾਂ ਨੇ ਆਉਂਦੇ ਹੀ ਉਸ ਦੇ ਪਤੀ ਵਿਸ਼ਣੂ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦੋਵਾਂ (ਮਾਂ-ਬੇਟਾ) ਨੇ ਅਜਿਹਾ ਕਰਨ ਦਾ ਵਿਰੋਧ ਵੀ ਕੀਤਾ ਸੀ ਪਰ ਉਹ ਵਿਸ਼ਣੂ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣ ਦੇ ਬਾਅਦ ਉਥੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਅਹਿਮ ਖ਼ਬਰ! ਜਲੰਧਰ 'ਚ 14 ਤੋਂ 22 ਨਵੰਬਰ ਤੱਕ ਅਗਨੀਵੀਰ ਭਰਤੀ ਰੈਲੀ
ਪੂਜਾ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਪਰ ਪਹਿਲਾਂ ਤਾਂ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਅਤੇ ਜਦੋਂ ਪੁਲਸ ਆਈ ਵੀ ਤਾਂ ਉਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਤੇ ਘਰ ਵਿਚ ਦਾਖਲ ਹੋਣ ਵਾਲੇ 3 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਚੱਲਦੀ ਰਹੀ। ਪੁਲਸ ਨੇ ਸੋਮਵਾਰ ਨੂੰ ਆ ਕੇ ਜਾਂਚ ਕੀਤੀ ਤਾਂ ਪੁਲਸ ਨੂੰ ਦਿਖਾਈ ਗਈ ਸੀ. ਸੀ. ਟੀ. ਵੀ. ਫੁਟੇਜ ਵਿਚ ਕੰਧ ਟੱਪਣ ਅਤੇ ਕੁੱਟਮਾਰ ਕਰਨ ਵਾਲਾ ਆਦਿ ਸਭ ਕੁਝ ਕੱਟ ਦਿੱਤਾ। ਉਸ ਵਿਚ ਸਿਰਫ਼ ਇਹੀ ਵਿਖਾਇਆ ਗਿਆ ਕਿ ਵਿਸ਼ਣੂ ਦਾ ਆਪਣੇ ਬੇਟੇ ਵਿਸ਼ਾਲ ਨਾਲ ਵਿਵਾਦ ਹੋ ਰਿਹਾ ਹੈ।
ਇਹ ਵੀ ਪੜ੍ਹੋ: 2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ ਆਗੂਆਂ ਨਾਲ ਕੀਤੀ ਮੀਟਿੰਗ
ਪੂਜਾ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ, ਉਨ੍ਹਾਂ ਨੂੰ ਕੁਝ ਲੋਕਾਂ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਮਾਮਲੇ ਨੂੰ ਕਿਸੇ ਤਰੀਕੇ ਨਾਲ ਰਫ਼ਾ-ਦਫ਼ਾ ਕੀਤਾ ਜਾ ਸਕੇ। ਉਸ ਨੇ ਕਿਹਾ ਕਿ ਕੱਲ੍ਹ ਨੂੰ ਜੇਕਰ ਪੁਲਸ ਮੌਕਾ ਵੇਖਣ ਤੋਂ ਬਾਅਦ ਵਾਪਸ ਚਲੀ ਗਈ ਤਾਂ ਉਸੇ ਸਮੇਂ ਉਸ ਦਾ ਬੇਟਾ ਜਦੋਂ ਆਪਣੇ ਘਰੋਂ ਮਾਸੀ ਦੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿਚੋਂ ਹੀ ਜਬਰੀ ਥਾਣੇ ਲੈ ਗਏ ਅਤੇ ਉਥੇ ਜਾ ਕੇ ਉਸ ਕੋਲੋਂ ਉਸ ਦੇ ਪਿਤਾ ਦੇ ਖ਼ਿਲਾਫ਼ ਹੀ ਬਿਆਨ ਕਰਵਾ ਦਿੱਤੇ ਗਏ, ਜੋਕਿ ਸਰਾਸਰ ਗਲਤ ਹੈ। ਉਸ ਨੇ ਕਿਹਾ ਕਿ ਇਸ ਮਾਮਲੇ ਨੂੰ ਘਰ ਦੀ ਲੜਾਈ ਵਿਚ ਹੀ ਉਲਝਾਇਆ ਜਾ ਰਿਹਾ ਹੈ। ਪੂਜਾ ਅਤੇ ਵਿਸ਼ਾਲ ਨੇ ਜ਼ਿਲ੍ਹਾ ਪੁਲਸ ਮੁਖੀ ਜਲੰਧਰ ਦਿਹਾਤੀ (ਐੱਸ. ਐੱਸ. ਪੀ.) ਨੂੰ ਅਪੀਲ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਾਰੀ ਸੱਚਾਈ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ: ਰਾਤੋ-ਰਾਤ ਬਦਲ ਗਈ ਕਿਸਮਤ! ਦੋ ਹਫ਼ਤਿਆਂ 'ਚ 50 ਰੁਪਏ ਨੇ 3 ਬੰਦੇ ਬਣਾ 'ਤੇ ਲਖਪਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
