ਜਲੰਧਰ ''ਚ ਹੈਰਾਨੀਜਨਕ ਮਾਮਲਾ! ਦੁਸਹਿਰੇ ''ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ ਹੋਇਆ ਚੋਰੀ

Wednesday, Oct 21, 2026 - 04:48 PM (IST)

ਜਲੰਧਰ ''ਚ ਹੈਰਾਨੀਜਨਕ ਮਾਮਲਾ! ਦੁਸਹਿਰੇ ''ਤੇ ਦਹਿਨ ਤੋਂ ਪਹਿਲਾਂ ਰਾਵਣ ਦਾ ਪੁਤਲਾ ਹੋਇਆ ਚੋਰੀ

ਜਲੰਧਰ (ਸੋਨੂੰ)- ਦੇਸ਼ ਭਰ 'ਚ 20 ਅਕਤੂਬਰ ਨੂੰ ਦੁਸਹਿਰਾ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦੌਰਾਨ ਪੱਛਮੀ ਹਲਕੇ 'ਚ ਇਕ ਅਜੀਬੋ-ਗ਼ਰੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਬਸਤੀ ਸ਼ੇਖ ਇਲਾਕੇ 'ਚ ਦੁਸਹਿਰੇ ਦੌਰਾਨ ਰਾਵਣ ਦਾ ਪੁਤਲਾ ਇਕ ਘਰ ਦੇ ਬਾਹਰ ਰੱਖਿਆ ਗਿਆ ਸੀ, ਜਿਸ ਦਾ ਦਹਿਨ ਸ਼ਾਮ ਨੂੰ ਕੀਤਾ ਜਾਣਾ ਸੀ। ਹਾਲਾਂਕਿ ਚੋਰਾਂ ਨੇ ਪੁਤਲਾ ਸਾੜਨ ਤੋਂ ਪਹਿਲਾਂ ਹੀ ਰਾਵਣ ਦਾ ਪੁਤਲਾ ਚੋਰੀ ਕਰ ਲਿਆ। ਉਕਤ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ, ਜਿਸ ਤੋਂ ਬਾਅਦ ਇਸ ਘਟਨਾ ਦਾ ਖ਼ੁਲਾਸਾ ਹੋਇਆ। 

ਦਰਅਸਲ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਰਾਵਣ ਦਾ ਪੁਤਲਾ ਚੋਰੀ ਕਰਦੇ ਹੋਏ ਦੋ ਨੌਜਵਾਨ ਵਿਖਾਈ ਦਿੱਤੇ। ਸੀ. ਸੀ. ਟੀ. ਵੀ. ਫੁਟੇਜ 'ਚ ਵੇਖਿਆ ਗਿਆ ਕਿ ਦੋ ਨੌਜਵਾਨ ਪੈਦਲ ਆਉਂਦੇ ਹਨ ਅਤੇ ਉਹ ਪੁਤਲਾ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਚਾਨਕ ਸ਼ੋਰ ਸੁਣ ਕੇ ਉਹ ਭੱਜ ਜਾਂਦੇ ਹਨ। ਫਿਰ ਕੁਝ ਦੂਰੀ 'ਤੇ ਖੜ੍ਹੇ ਇਕ ਟਰੱਕ ਦੇ ਪਿੱਛੇ ਲੁਕ ਜਾਂਦੇ ਹਨ। ਫਿਰ ਉਹ ਘਟਨਾ ਸਥਾਨ 'ਤੇ ਵਾਪਸ ਆਉਂਦੇ ਹਨ, ਪੁਤਲਾ ਚੋਰੀ ਕਰਕੇ ਭੱਜ ਜਾਂਦੇ ਹਨ। ਇਸ ਅਜੀਬ ਚੋਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ: ਨੌਵਜਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਦੇ ਇਸ ਪਿੰਡ ਨੇ ਲਿਆ ਵੱਡਾ ਫ਼ੈਸਲਾ

PunjabKesari

ਇਹ ਧਿਆਨ ਦੇਣਯੋਗ ਹੈ ਕਿ ਆਦਰਸ਼ ਨਗਰ ਪਾਰਕ 'ਚ ਕੁੰਭਕਰਨ ਦੇ ਪੁਤਲੇ ਤੋਂ ਪਹਿਲਾਂ ਰਾਵਣ ਦਾ ਪੁਤਲਾ ਸਾੜਿਆ ਗਿਆ ਸੀ। ਦਰਅਸਲ ਉਪਕਾਰ ਦੁਸਹਿਰਾ ਕਮੇਟੀ ਦੁਆਰਾ ਆਯੋਜਿਤ ਪ੍ਰੋਗਰਾਮ ਵਿਚ ਸ਼ਾਮ 6:10 ਵਜੇ ਤੱਕ ਲੋਕ ਸਮਾਗਮ ਦਾ ਆਨੰਦ ਲੈਂਦੇ ਰਹੇ। ਜਦੋਂ ਰਵਾਇਤੀ ਢੰਗ ਨਾਲ ਪੁਤਲੇ ਨੂੰ ਅੱਗ ਨਹੀਂ ਲੱਗੀ ਤਾਂ ਰਿਮੋਟ ਕੰਟਰੋਲ ਦੀ ਵਰਤੋਂ ਕੀਤੀ ਗਈ। ਪਹਿਲਾਂ ਮੇਘਨਾਦ ਦਾ ਪੁਤਲਾ ਸਾੜਿਆ ਗਿਆ। ਫਿਰ ਜਦੋਂ ਇਹ ਡਿੱਗਿਆ, ਤਾਂ ਰਾਵਣ ਦੇ ਪੁਤਲੇ ਨੂੰ ਵੀ ਅੱਗ ਲੱਗ ਗਈ। ਇਸ ਤੋਂ ਬਾਅਦ ਕੁੰਭਕਰਨ ਦਾ ਪੁਤਲਾ ਵੀ ਸੜ ਗਿਆ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਦੀ ਇਕ ਹੋਰ ਵੀਡੀਓ ਆਈ ਸਾਹਮਣੇ! ਮੌਤ ਤੋਂ ਪਹਿਲਾਂ ਕੀ ਸਨ ਆਖ਼ਰੀ ਬੋਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News