ਚੋਰਾਂ ਦੇ ਬੁਲੰਦ ਹੌਂਸਲੇ! ਘਰ ਦੇ ਬਾਹਰੋਂ ਬੁਲੇਟ ਮੋਟਰਸਾਈਕਲ ਹੋਇਆ ਚੋਰੀ

Thursday, Oct 22, 2026 - 02:19 PM (IST)

ਚੋਰਾਂ ਦੇ ਬੁਲੰਦ ਹੌਂਸਲੇ! ਘਰ ਦੇ ਬਾਹਰੋਂ ਬੁਲੇਟ ਮੋਟਰਸਾਈਕਲ ਹੋਇਆ ਚੋਰੀ

ਜਲੰਧਰ (ਸੋਨੂੰ)- ਜਲੰਧਰ 'ਚ ਚੋਰਾਂ ਦੀ ਦਹਿਸ਼ਤ ਜਾਰੀ ਹੈ। ਹਰ ਰੋਜ਼ ਚੋਰ ਦੋਪਹੀਆ ਵਾਹਨ ਚੋਰੀ ਕਰਕੇ ਫ਼ਰਾਰ ਹੋ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਕਾਫ਼ੀ ਦੋਪਹੀਆ ਵਾਹਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੇ 'ਚ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਕੁਝ ਲੋਕ ਥਾਣਿਆਂ 'ਚ ਵਾਹਨ ਚੋਰੀ ਦੀਆਂ ਸ਼ਿਕਾਇਤਾਂ ਵੀ ਨਹੀਂ ਦੇ ਰਹੇ। ਤਾਜ਼ਾ ਮਾਮਲਾ ਥਾਣਾ 3 ਦੇ ਅਧੀਨ ਆਉਂਦੇ ਕਾਜ਼ੀ ਮੁਹੱਲਾ ਤੋਂ ਬੁਲੇਟ ਚੋਰੀ ਦਾ ਸਾਹਮਣੇ ਆਇਆ ਹੈ।

ਜਿੱਥੇ ਦੇਰ ਰਾਤ 3:30 ਵਜੇ ਚੋਰ ਘਰ ਦੇ ਬਾਹਰੋਂ ਬੁਲੇਟ ਲੈ ਕੇ ਫ਼ਰਾਰ ਹੋ ਗਿਆ। ਬ੍ਰਿਜ ਮੋਹਨ ਦੇ ਪੁੱਤਰ ਲਵ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਵਾਂਗ ਘਰ ਦੇ ਬਾਹਰ ਕਾਲੇ ਰੰਗ ਦੀ ਰਾਇਲ ਐਨਫੀਲਡ ਬੁਲੇਟ ਨੰਬਰ PB08 FA 3917 ਖੜ੍ਹੀ ਕੀਤੀ ਹੋਈ ਸੀ। ਅਜਿਹੇ 'ਚ ਚੋਰ ਆਇਆ ਅਤੇ ਘਰ ਦੇ ਬਾਹਰੋਂ ਬੁਲੇਟ ਲੈ ਕੇ ਫ਼ਰਾਰ ਹੋ ਗਿਆ। ਲਵ ਨੇ ਕਿਹਾ ਕਿ ਜਦੋਂ ਉਸ ਨੇ ਸਵੇਰੇ 7 ਵਜੇ ਵੇਖਿਆ ਤਾਂ ਘਰ ਦੇ ਬਾਹਰੋਂ ਬੁਲੇਟ ਗਾਇਬ ਸੀ, ਜਿਸ ਤੋਂ ਬਾਅਦ ਉਸ ਨੇ ਸੀ. ਸੀ. ਟੀ. ਵੀ. ਫੁਟੇਜ ਵੇਖੀ ਤਾਂ ਸੀ. ਸੀ. ਟੀ. ਵੀ. 'ਚ ਇਕ ਚੋਰ ਬੁਲੇਟ ਲੈ ਜਾਂਦਾ ਹੋਇਆ ਵਿਖਾਈ ਦਿੱਤਾ।

PunjabKesari

ਇਹ ਵੀ ਪੜ੍ਹੋ: ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ! ਭੈਣ ਨੇ ਕੀਤੇ ਵੱਡੇ ਖ਼ੁਲਾਸੇ

ਪੀੜਤ ਮੁਤਾਬਕ ਘਟਨਾ ਨੂੰ ਦੋ ਦਿਨ ਬੀਤ ਗਏ ਹਨ ਪਰ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਪੀੜਤ ਨੇ ਥਾਣਾ 3 'ਚ ਸ਼ਿਕਾਇਤ ਦਿੱਤੀ ਹੋਈ ਹੈ। ਲਵ ਨੇ ਕਿਹਾ ਕਿ ਪੁਲਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਥਾਣਾ 3 ਦੇ ਅਧੀਨ ਆਉਂਦਾ ਇਹ ਪਹਿਲਾ ਚੋਰੀ ਦਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮਾਈਂ ਹੀਰਾਂ ਗੇਟ 'ਚ ਆਟੇ ਦੀ ਚੱਕੀ, ਖਿੰਗਰਾ ਗੇਟ 'ਚ ਆਟੇ ਦੀ ਚੱਕੀ ਸਮੇਤ ਹੋਰ ਦੁਕਾਨਾਂ 'ਚ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਵੀ ਵਾਰਦਾਤ ਪੁਲਸ ਟਰੇਸ ਨਹੀਂ ਕਰ ਸਕੀ। ਇਹੀ ਕਾਰਨ ਹੈ ਕਿ ਚੋਰ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਸ ਕਾਰਵਾਈ ਕਰਨ ਦਾ ਭਰੋਸਾ ਦੇ ਰਹੀ ਹੈ।

ਇਹ ਵੀ ਪੜ੍ਹੋ: CM ਮਾਨ ਦੇ OSD ਰਾਜਬੀਰ ਘੁੰਮਣ ਕੋਲੋਂ ਤੀਜੀ ਵਾਰ ਅੱਜ CBI ਕਰੇਗੀ ਪੁੱਛਗਿੱਛ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News