ਕੈਦੀ ਤੋਂ ਮੋਬਾਇਲ ਬਰਾਮਦ
Thursday, Nov 30, 2017 - 10:11 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਜੇਲ ਸੰਗਰੂਰ ਸੁਪਰਡੈਂਟ ਦੀ ਦਰਖਾਸਤ 'ਤੇ ਇਕ ਹਵਾਲਾਤੀ ਵਿਰੁੱਧ ਥਾਣਾ ਸਿਟੀ ਸੰਗਰੂਰ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਨੇ ਦੱਸਿਆ ਕਿ 15 ਸਤੰਬਰ ਨੂੰ ਵਾਰਡ ਨੰਬਰ 6 'ਚ ਬਣੇ ਪਖਾਨੇ ਨੂੰ ਚੈੱਕ ਕਰਨ 'ਤੇ ਪਖਾਨੇ 'ਚ ਹਵਾਲਾਤੀ ਬਲਵਿੰਦਰ ਸਿੰਘ ਉਰਫ ਸ਼ਿੰਦਰ ਪੁੱਤਰ ਗੁਰਦੇਵ ਸਿੰਘ ਵਾਸੀ ਬਨਵਾਲਾ ਥਾਣਾ ਪਾਤੜਾਂ ਮੋਬਾਇਲ ਰਾਹੀਂ ਕਿਸੇ ਨਾਲ ਗੱਲ ਕਰ ਰਿਹਾ ਸੀ, ਇਸ ਦੌਰਾਨ ਉਸ ਤੋਂ ਇਹ ਮੋਬਾਇਲ ਬਰਾਮਦ ਹੋਇਆ। ਪੁਲਸ ਨੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
