ਲੜਕੀ ਨੂੰ ਪਾਰਕ ''ਚ ਇਕਲਾ ਦੇਖ ਉਸ ਦੀ ਵੀਡੀਓ ਬਨਾਉਣੀ ਲੜਕੇ ਨੂੰ ਪਈ ਮਹਿੰਗੀ

06/24/2017 3:34:04 PM

ਲੁਧਿਆਣਾ — ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਚਤਰ ਸਿੰਘ ਪਾਰਕ ਦੇ ਕੋਲ ਖੜੀ ਲੜਕੀ ਦੀ ਮੋਬਾਇਲ ਰਿਕਾਡਿੰਗ ਕਰਨ ਵਾਲੇ ਦੋਸ਼ੀ ਦੀ ਪੀੜਤਾ ਦੇ ਰਿਸ਼ਤੇਦਾਰ  ਤੇ ਹੋਰ ਲੋਕਾਂ ਨੇ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਉਸ ਤੋਂ ਬਾਅਦ ਪੀ. ਸੀ. ਆਰ. ਦੇ ਹਵਾਲੇ ਕਰ ਦਿੱਤਾ। 
ਜਾਣਕਾਰੀ ਮੁਤਾਬਕ ਸ਼ੁਕੱਰਵਾਰ ਸ਼ਾਮ 6 ਵਜੇ ਦੇ ਕਰੀਬ ਚਤਰ ਸਿੰਘ ਪਾਰਕ ਦੇ ਕੋਲ ਖੜੀ ਲੜਕੀ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਇਸ ਦੌਰਾਨ ਪਾਰਕ 'ਚ ਬੈਠੇ ਇਕ ਵਿਅਕਤੀ ਨੇ ਆਪਣੇ ਮੋਬਾਇਲ ਤੋਂ ਉਸ ਦੀ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਲੜਕੀ ਨੂੰ ਇਸ ਦਾ ਪਤਾ ਨਹੀਂ ਲੱਗਾ ਪਰ ਜਦ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਰੌਲਾ ਪਾ ਦਿੱਤਾ। ਇਸ 'ਤੇ ਉਥੋਂ ਲੰਘ ਰਹੇ ਲੋਕਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਇੰਨੇ 'ਚ ਲੜਕੀ ਦੇ ਕਰੀਬੀ ਵੀ  ਉਥੇ ਪਹੁੰਚ ਗਏ, ਜਿਨ੍ਹਾਂ ਨੇ ਮਾਮਲੇ ਦਾ ਪਤਾ ਲਗਣ ਤੋਂ ਬਾਅਦ ਉਸ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਤੇ ਬਾਅਦ 'ਚ ਪੀ. ਸੀ. ਆਰ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਸ ਦੇ ਮੋਬਾਇਲ 'ਚ ਹੋਈ ਰਿਕਾਡਿੰਗ ਨੂੰ ਵੀ ਡਲੀਟ ਕੀਤਾ ਗਿਆ।


Related News