ਮੋਬਾਇਲ ਬਰਾਮਦ ਹੋਣ ''ਤੇ ਹਵਾਲਾਤੀ ਖਿਲਾਫ ਕੇਸ ਦਰਜ
Monday, Nov 13, 2017 - 04:47 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਜ਼ਿਲਾ ਜੇਲ ਸੁਪਰਡੈਂਟ ਸੰਗਰੂਰ ਦੀ ਦਰਖਾਸਤ 'ਤੇ ਇਕ ਹਵਾਲਾਤੀ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ 9 ਮਈ ਨੂੰ ਟੀ ਬੀ ਚੱਕੀ ਨੰਬਰ 2 ਦੀ ਤਲਾਸ਼ੀ ਲੈਣ 'ਤੇ ਹਵਾਲਾਤੀ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਪਾਲਾ ਸਿੰਘ ਵਾਸੀ ਬਾਜ਼ੀਗਰ ਬਸਤੀ ਧੂਰੀ ਹਾਲ ਆਬਾਦ ਜ਼ਿਲਾ ਜੇਲ ਸੰਗਰੂਰ ਕੋਲੋਂ ਚਿੱਟੇ ਰੰਗ ਦਾ ਇਕ ਮੋਬਾਇਲ, ਸਿਮ ਕਾਰਡ ਅਤੇ ਬੈਟਰੀ ਚਾਲੂ ਹਾਲਤ ਵਿਚ ਬਰਾਮਦ ਹੋਈ ਸੀ। ਉਕਤ ਮਾਮਲੇ 'ਚ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
