ਜਦੋਂ ਅਚਾਨਕ MLA ਨੇ ਥਾਣੇ ''ਚ ਮਾਰਿਆ ਛਾਪਾ...
Tuesday, Jan 21, 2025 - 11:24 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਟਾਂਡਾ ਸ਼ਹਿਰ ਤੇ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਥਾਣਾ ਟਾਂਡਾ ਵਿਖੇ ਅਚਨਚੇਤ ਛਾਪਾ ਮਾਰ ਦਿੱਤਾ ਤੇ ਲੋੜੀਂਦੀ ਚੈਕਿੰਗ ਕੀਤੀ।
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਪ੍ਰੰਤੂ ਕੁਝ ਕਮੀਆਂ ਕਾਰਨ ਸ਼ਹਿਰ ਅੰਦਰ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਚੈਕਿੰਗ ਦੌਰਾਨ ਉਨਾਂ ਪਾਇਆ ਕਿ ਸ਼ਹਿਰ ਵਿੱਚ ਟਾਂਡਾ ਪੁਲਸ ਵੱਲੋਂ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਬੰਦ ਪਏ ਹੋਏ ਹਨ, ਜਿਸ ਕਾਰਨ ਚੋਰ ਆਸਾਨੀ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸਫਲ ਹੋ ਰਹੇ ਹਨ। ਉਨ੍ਹਾਂ ਡੀ.ਐੱਸ.ਪੀ. ਸਬ ਡਿਵੀਜ਼ਨ ਟਾਂਡਾ ਦਵਿੰਦਰ ਸਿੰਘ ਬਾਜਵਾ, ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਤੇ ਸਮੁੱਚੇ ਪੁਲਸ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਕਿ ਸ਼ਹਿਰ 'ਚ ਬੰਦ ਪਏ ਸਾਰੇ ਸੀ.ਸੀ.ਟੀ.ਵੀ ਕੈਮਰੇ ਫੌਰਨ ਠੀਕ ਕਰਵਾਏ ਜਾਣ ਤਾਂ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ- PSPCL ਦਾ JE ਹੋਇਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟਾਂਡਾ ਸ਼ਹਿਰ ਵਿੱਚ ਪੁਲਸ ਦੀ ਗਸ਼ਤ ਵਧਾਈ ਜਾਵੇ ਅਤੇ ਆਉਣ ਵਾਲੇ ਗਣਤੰਤਰਤਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਟਾਂਡਾ ਸ਼ਹਿਰ ਵਿੱਚ ਲਗਾਤਾਰ ਵਿਗੜ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਹੱਲ ਕਰਨ ਲਈ ਟ੍ਰੈਫਿਕ ਪੁਲਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਵਿਧਾਇਕ ਜਸਬੀਰ ਸਿੰਘ ਰਾਜਾ ਨਾਲ ਉਨ੍ਹਾਂ ਦੀ ਟੀਮ ਮੈਂਬਰ ਅਤੇ ਨਗਰ ਕੌਂਸਲ ਟਾਂਡਾ ਦੇ ਦਫਤਰੀ ਅਫਸਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e