ਪੰਜਾਬ ਦੇ ਵਿਧਾਇਕ ਨੂੰ ਲੱਗੀ ਸੱਟ, ਘਰੋਂ ਨਿਕਲਣ ਵੇਲੇ ਵਾਪਰਿਆ ਹਾਦਸਾ
Wednesday, Jan 15, 2025 - 01:47 PM (IST)
 
            
            ਫਾਜ਼ਿਲਕਾ (ਸੁਨੀਲ) : ਪੰਜਾਬ ਦੇ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅੱਜ ਸਵੇਰੇ ਮੰਦਭਾਗੀ ਘਟਨਾ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਲਈ ਘਰੋਂ ਨਿਕਲਦੇ ਸਮੇਂ ਉਹ ਪੌੜੀਆਂ ਤੋਂ ਤਿਲਕਣ ਕਾਰਨ ਡਿੱਗ ਗਏ। ਇਸ ਕਾਰਨ ਉਨ੍ਹਾਂ ਦੇ ਪੈਰ 'ਤੇ ਗੰਭੀਰ ਸੱਟ ਲੱਗ ਗਈ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ DC ਦਫ਼ਤਰਾਂ 'ਚ ਹੜਤਾਲ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਪੂਰੀ ਖ਼ਬਰ
ਹਸਪਤਾਲ 'ਚ ਹੱਡੀ ਰੋਗ ਦੇ ਮਾਹਰ ਡਾ. ਨਿਸ਼ਾਂਤ ਸੇਤੀਆ ਨੇ ਉਨ੍ਹਾਂ ਦੀ ਜਾਂਚ ਕੀਤੀ। ਜਾਂਚ 'ਚ ਪਤਾ ਲੱਗਿਆ ਕਿ ਵਿਧਾਇਕ ਦੇ ਪੈਰ 'ਚ ਲਿਗਾਮੈਂਟ ਇੰਜਰੀ ਹੋਈ ਹੈ। ਡਾਕਟਰਾਂ ਨੇ ਉਨ੍ਹਾਂ ਦੇ ਪੈਰ ਦਾ ਐਕਸ-ਰੇਅ ਕਰਵਾਇਆ ਅਤੇ ਜ਼ਰੂਰੀ ਦਵਾਈਆਂ ਦੇ ਕੇ ਗਰਮ ਪੱਟੀ ਬੰਨ੍ਹੀ।
ਇਹ ਵੀ ਪੜ੍ਹੋ : ਪੰਜਾਬ 'ਚ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪਹਿਲੀ ਵਾਰ ਮਿਲੀ ਇਹ ਸਹੂਲਤ
ਡਾ. ਸੇਤੀਆ ਨੇ ਵਿਧਾਇਕ ਨੂੰ 5 ਦਿਨਾਂ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 5 ਦਿਨਾਂ ਬਾਅਦ ਫਾਲੋ-ਅੱਪ ਲਈ ਵਿਧਾਇਕ ਨੂੰ ਦੁਬਾਰਾ ਹਸਪਤਾਲ ਆਉਣਾ ਪਵੇਗਾ। 
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            