ਮੋਦੀ ਸਰਕਾਰ ਨੇ ਦੇਸ਼ ਨੂੰ ਚਾਰ ਸਾਲਾਂ ''ਚ ਡੋਬਕੇ ਰੱਖ ਦਿੱਤਾ : ਦਰਸ਼ਨ ਬਰਾੜ
Wednesday, Jun 20, 2018 - 05:13 PM (IST)

ਬਾਘਾਪੁਰਾਣਾ (ਰਾਕੇਸ਼) - ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਖਿਲਾਫ ਪ੍ਰਦੇਸ਼ ਕਾਂਗਰਸ ਵਲੋਂ ਛੇੜੀ ਮੁਹਿੰਮ ਨੂੰ ਪਿੰਡ-ਪਿੰਡ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਵਰਕਰਾਂ ਨੇ ਗਰਮਜੋਸ਼ੀ ਨਾਲ ਸਰਗਰਮੀਂ ਫੜ ਲਈ ਹੈ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਕੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਲਿਆਉਣਾ ਚਾਹੁੰਦੇ ਹਨ ਤਾਂਕਿ ਉਹ ਦੇਸ਼ ਨੂੰ ਉੱਚੀਆਂ ਮੰਜ਼ਿਲਾਂ ਵੱਲ ਲਿਜਾ ਸਕਣ।
ਵਿਧਾਇਕ ਬਰਾੜ ਨੇ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਮਾਰ ਕਾਰਨ ਸਾਰਾ ਦੇਸ਼ ਚਿੰਤਾਜਨਕ ਹਲਾਤਾਂ 'ਚੋਂ ਗੁਜ਼ਰ ਰਿਹਾ ਹੈ। ਪੈਟਰੋਲ ਡੀਜ਼ਲ ਦੀ ਆਸਮਾਨ ਨੂੰ ਛੂੰਹ ਰਹੀ ਕੀਮਤ ਨਾਲ ਹਾਹਾਕਾਰ ਮੱਚੀ ਹੋਈ ਹੈ ਪਰ ਮੋਦੀ ਸਰਕਾਰ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਸ.ਬਰਾੜ ਨੇ ਕਿਹਾ ਕਿ ਕਿਸਾਨੀ ਨੂੰ ਉੱਚਾ ਚੁੱਕਣ ਦੀ ਬਜਾਏ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਨਾਲ ਕਿਸਾਨ ਕਮਜ਼ੋਰ ਹੋ ਜਾਵੇ। ਉਨ੍ਹਾਂ ਕਿਹਾ ਕਿ ਹਰ ਵਸਤੂ ਦੇ ਰੇਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਖਰਚਾ ਵਧੇਰੇ ਹੋਣ ਕਰਕੇ ਪਰਿਵਾਰਾਂ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ। ਇਸ ਮੌਕੇ ਸੋਨੀ ਘੋਲੀਆਂ, ਜਗਸੀਰ ਕਾਲੇਕੇ, ਬਿੱਟੂ ਮਿੱਤਲ, ਦਵਿੰਦਰ ਗੋਗੀ, ਪੰਨਾ ਸੰਘਾ ਸਮੇਤ 500 ਤੋਂ ਵੱਧ ਵਰਕਰ ਸ਼ਾਮਲ ਸਨ।