ਵਿਧਾਇਕ ਚੰਦੂਮਾਜਰਾ ਨੇ ਕੀਤਾ ਖ਼ੁਦ ਨੂੰ ਹੋਮ-ਕੁਆਰੰਟਾਈਨ

Sunday, Aug 23, 2020 - 11:39 AM (IST)

ਵਿਧਾਇਕ ਚੰਦੂਮਾਜਰਾ ਨੇ ਕੀਤਾ ਖ਼ੁਦ ਨੂੰ ਹੋਮ-ਕੁਆਰੰਟਾਈਨ

ਪਟਿਆਲਾ (ਬਲਜਿੰਦਰ): ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ-ਆਪ ਨੂੰ ਖ਼ੁਦ ਹੀ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਹਰਿਆਣਾ ਦੇ ਅੰਬਾਲਾ ਤੋਂ ਭਾਜਪਾ ਦੇ ਵਿਧਾਇਕ ਅਸੀਮ ਗੋਇਲ ਨੂੰ ਇਕ ਨਿੱਜੀ ਚੈਨਲ ਦੀ ਡਿਬੇਟ ਦੌਰਾਨ ਮਿਲੇ ਸਨ, ਉਸ ਤੋਂ ਬਾਅਦ ਵਿਧਾਇਕ ਅਸੀਮ ਗੋਇਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਕੋਵਿਡ-19 ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਉਨ੍ਹਾਂ ਨੇ ਆਪਣੇ-ਆਪ ਨੂੰ ਖ਼ੁਦ ਹੀ ਘਰ ਵਿਚ ਕੁਆਰੰਟਾਈਨ ਕਰ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।

ਇਹ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ : ਪੰਕਜ ਬਾਂਸਲ ਦੀ ਜ਼ਮਾਨਤ ਹੋਣ ਦੇ ਬਾਵਜੂਦ ਨਹੀਂ ਹੋਵੇਗੀ ਰਿਹਾਈ


author

Shyna

Content Editor

Related News