ਪਿੰਡ ਦੀ ਪੰਚਾਇਤ ਦਾ ਮੀਤੋ ਬਾਈ ਨੂੰ ਜਵਾਬ, 'ਅਸੀਂ ਨਹੀਂ ਚੁੱਕੀਆਂ ਬੱਕਰੀਆਂ'

Saturday, Oct 12, 2019 - 10:07 AM (IST)

ਪਿੰਡ ਦੀ ਪੰਚਾਇਤ ਦਾ ਮੀਤੋ ਬਾਈ ਨੂੰ ਜਵਾਬ, 'ਅਸੀਂ ਨਹੀਂ ਚੁੱਕੀਆਂ ਬੱਕਰੀਆਂ'

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)—ਮੁਕਤਸਰ ਸਾਹਿਬ ਦੇ ਪਿੰਡ ਕੱਖਾਂਵਾਲੀ ਦੀ ਰਹਿਣ ਵਾਲੀ ਮਹਿਲਾ ਮੀਤੋਂ ਬਾਈ ਨੇ ਕੁੱਝ ਦਿਨ ਪਹਿਲਾਂ ਪਿੰਡ ਦੀ ਪੰਚਾਇਤ 'ਤੇ ਉਸਦੀਆਂ ਬੱਕੀਆਂ ਚੋਰੀ ਕਰਨ ਦੇ ਦੋਸ਼ ਲਗਾਏ ਸਨ, ਪਰ ਹੁਣ ਪੰਚਾਇਤ ਦੇ ਕੁਝ ਬੰਦੇ ਸਾਹਮਣੇ ਆਏ ਤੇ ਆਪਣੇ 'ਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰਿਆ ਤੇ ਕਿਹਾ ਕਿ ਸਾਡੀ ਵਿਰੋਧੀ ਧਿਰ ਦੀ ਸ਼ਹਿ 'ਤੇ ਮੀਤੋ ਬਾਈ ਸਾਡੇ 'ਤੇ ਝੂਠੇ ਇਲਜ਼ਾਮ ਲਗਾ ਰਹੀ ਸਗੋਂ ਮੀਤੋ ਦੀਆਂ ਬੱਕਰੀਆਂ ਸਾਡੇ ਵੱਲੋਂ ਲਗਾਏ ਗਏ ਪੌਦਿਆਂ ਨੂੰ ਖਾਂਦੀਆਂ ਸਨ ਜਿਸ ਲਈ ਉਸਨੂੰ ਕਈ ਵਾਰ ਪੰਚਾਇਤ ਵੱਲੋਂ ਇਸ ਗੱਲ ਦਾ ਧਿਆਨ ਰੱਖਣ ਲਈ ਕਿਹਾ ਗਿਆ ਸੀ।

ਦੱਸਣਯੋਗ ਹੈ ਕਿ ਮੀਤੋ ਦੇਵੀ ਦਾ ਪਰਿਵਾਰ ਬੱਕਰੀਆਂ ਦਾ ਪਾਲਣ-ਪੋਸ਼ਣ ਕਰਕੇ ਪਰਿਵਾਰ ਦੀ ਰੋਟੀ ਚਲਾਉਂਦਾ ਸੀ ਪਰ ਮੀਤੋ ਦੇਵੀ ਮੁਤਾਬਕ ਕਰੀਬ 4 ਮਹੀਨੇ ਪਹਿਲਾਂ ਕਾਂਗਰਸ ਦੇ ਕੁਝ ਰਸੂਖਦਾਰ ਬੰਦਿਆਂ ਨੇ ਉਸ ਦੀਆਂ 2 ਬੱਕਰੀਆਂ ਚੋਰੀ ਕਰ ਲਈਆਂ ਸਨ। ਇਸ ਤੋਂ ਬਾਅਦ ਮਾਮਲਾ ਪੰਚਾਇਤ ਤੱਕ ਪੁੱਜਾ ਤਾਂ ਦੋਸ਼ੀਆਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਮੀਤੋ ਅਤੇ ਉਸ ਦੀ ਨੂੰਹ ਦੀ ਕੁੱਟਮਾਰ ਕਰ ਦਿੱਤੀ ਅਤੇ ਧਮਕੀਆਂ ਦਿੱਤੀਆਂ। 4 ਮਹੀਨੇ ਪੁਲਸ ਥਾਣਿਆਂ 'ਚ ਧੱਕੇ ਖਾਣ ਤੋਂ ਬਾਅਦ ਵੀ ਮੀਤੋ ਦੀ ਕੋਈ ਸੁਣਵਾਈ ਨਾ ਹੋਈ। ਅਖੀਰ 'ਚ ਮਾਮਲਾ ਐੱਸ.ਸੀ ਕਮਿਸ਼ਨ ਕੋਲ ਪੁੱਜਾ ਤਾਂ ਦੋਸ਼ੀਆਂ 'ਤੇ ਮਾਮਲਾ ਦਰਜ ਹੋ ਗਿਆ।


author

Shyna

Content Editor

Related News