ਲਾਪਤਾ ਨਾਬਾਲਗ ਕੁੜੀ ਦੀ ਨਹਿਰ ’ਚੋਂ ਮਿਲੀ ਲਾਸ਼,ਪਿਤਾ ਨੇ ਲਾਏ ਗੰਭੀਰ ਦੋਸ਼

Thursday, Jun 17, 2021 - 06:04 PM (IST)

ਲਾਪਤਾ ਨਾਬਾਲਗ ਕੁੜੀ ਦੀ ਨਹਿਰ ’ਚੋਂ ਮਿਲੀ ਲਾਸ਼,ਪਿਤਾ ਨੇ ਲਾਏ ਗੰਭੀਰ ਦੋਸ਼

ਫਰੀਦਕੋਟ (ਜਗਤਾਰ): ਬੀਤੇ ਕੱਲ੍ਹ ਭੇਤਭਰੇ ਹਾਲਾਤਾਂ ’ਚ ਘਰ ਤੋਂ ਲਾਪਤਾ ਹੋਈ ਪਿੰਡ ਭਾਣਾ ਦੀ  ਨਾਬਾਲਿਗ ਕੁੜੀ ਦੀ ਲਾਸ਼ ਅੱਜ ਫਰੀਦਕੋਟ ਦੀ ਰਾਜਸਥਾਨ ਫੀਡਰ ਨਹਿਰ ’ਚੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਪਰਿਵਾਰ ਦੀ ਮਦਦ ਨਾਲ ਨਹਿਰ ’ਚੋਂ ਕੱਢਣ ਤੋਂ ਬਾਅਦ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਕੁੜੀ ਦੇ ਪਿਤਾ ਨੇ ਸ਼ਹਿਰ ਦੇ ਹੀ ਇਕ ਮੁੰਡੇ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੀ ਕੁੜੀ ਜਿਸ ਦੀ ਉਮਰ ਸਾਢੇ 17 ਸਾਲ ਹੈ।

ਇਹ ਵੀ ਪੜ੍ਹੋ: ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ

PunjabKesari

ਫਰੀਦਕੋਟ ਦੇ ਇਕ ਕੋਚਿੰਗ ਸੈਂਟਰ ’ਚ ਬਾਹਰ ਜਾਣ ਦੀ ਤਿਆਰੀ ਲਈ ਆਈਲੈਟਸ ਦਾ ਕੋਰਸ ਕਰ ਰਹੀ ਸੀ, ਜਿੱਥੇ ਉਸ ਦੀ ਗੱਲਬਾਤ ਉਸੇ ਸੈਂਟਰ ’ਚ ਪੜ੍ਹਦੇ ਇੱਕ ਮੁੰਡੇ ਨਾਲ ਹੋ ਗਈ ਅਤੇ ਉਸ ਮੁੰਡੇ ਵਲੋਂ ਲੜਕੀ ਨਾਲ ਵਿਆਹ ਦਾ ਵਾਅਦਾ ਵੀ ਕੀਤਾ ਗਿਆ ਸੀ।ਜਦੋਂ ਸਾਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਅਸੀਂ ਕੁੜੀ ਦੇ ਫ਼ੈਸਲੇ ਨਾਲ ਸਹਿਮਤ ਹੋ ਕੇ ਉਸ ਮੁੰਡੇ ਨਾਲ ਉਸ ਦਾ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ ਪਰ ਜਦ ਕੁੜੀ ਨੇ ਮੁੰਡੇ ਨਾਲ ਗੱਲ ਕੀਤੀ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਿਸ ਤੋਂ ਪਰੇਸ਼ਾਨ ਹੋ ਕੇ ਕੁੜੀ ਵਲੋਂ ਨਹਿਰ ’ਚ ਛਲਾਂਗ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਬਠਿੰਡਾ : ਮਾਲਗੱਡੀ ਦੀ ਛੱਤ 'ਤੇ ਵੀਡੀਓ ਬਣਾ ਰਿਹਾ ਨੌਜਵਾਨ ਹਾਈਵੋਲਟੇਜ ਤਾਰਾਂ ਨਾਲ ਉਲਝ ਕੇ ਝੁਲਸਿਆ (ਤਸਵੀਰਾਂ)

PunjabKesari

ਕੁੜੀ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀ ਮੁੰਡੇ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।ਉੱਥੇ ਇਸ ਮਾਮਲੇ ’ਚ ਥਾਣਾ ਮੁਖੀ ਕਰਨਦੀਪ ਸਿੰਘ ਨੇ ਕਿਹਾ ਕਿ ਨਹਿਰ ’ਚੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਸ਼ਹੀਦ ਫ਼ੌਜੀ ਜੁਗਰਾਜ ਸਿੰਘ ਦਾ ਕੀਤਾ ਗਿਆ ਸਸਕਾਰ, ਭੈਣ ਨੇ ਸਿਹਰਾ ਸਜਾ ਕੇ ਦਿੱਤੀ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Shyna

Content Editor

Related News