4 ਦਿਨ ਤੋਂ ਲਾਪਤਾ ਪਿੰਡ ਖੁੰਡੇ ਹਲਾਲ ਦੇ ਵਿਅਕਤੀ ਦੀ ਨਹਿਰ ’ਚੋਂ ਮਿਲੀ ਲਾਸ਼

Monday, May 31, 2021 - 11:21 AM (IST)

4 ਦਿਨ ਤੋਂ ਲਾਪਤਾ ਪਿੰਡ ਖੁੰਡੇ ਹਲਾਲ ਦੇ ਵਿਅਕਤੀ ਦੀ ਨਹਿਰ ’ਚੋਂ ਮਿਲੀ ਲਾਸ਼

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੁਲਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਖੁੰਡੇ ਹਲਾਲ ਦੇ ਵਸਨੀਕ ਬੋਹੜ ਸਿੰਘ ਪੁੱਤਰ ਬਾਵਾ ਸਿੰਘ ਦੀ ਲਾਸ਼ ਕੋਠੇ ਰਣ ਸਿੰਘ ਵਾਲਾ ਦੇ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ 44 ਕੁ ਸਾਲ ਦਾ ਦੱਸਿਆ ਜਾ ਰਿਹਾ ਹੈ, ਜਿਸ ਦੇ ਦੋ ਬੱਚੇ ਹਨ। 

ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਪਿਛਲੇਂ ਚਾਰ ਦਿਨਾਂ ਤੋਂ ਘਰੋਂ ਗਾਇਬ ਸੀ। ਬਹੁਤ ਭਾਲ ਕਰਨ ’ਤੇ ਐਤਵਾਰ ਵਾਲੇ ਦਿਨ ਉਸ ਦਾ ਮੋਟਰਸਾਈਕਲ, ਮੋਬਾਈਲ ਤੇ ਚੱਪਲਾਂ ਨਹਿਰ ਦੇ ਕੰਢੇ ਤੋਂ ਮਿਲੀਆਂ ਸਨ, ਜਦੋਂਕਿ ਦੇਰ ਰਾਤ ਉਸ ਦੀ ਲਾਸ਼ ਉਸੇ ਥਾਂ ਨੇੜਿਉਂ ਤੈਰਦੀ ਹੋਈ ਮਿਲ ਗਈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਬੋਹੜ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਪਿੰਡ ਦੇ ਸਰਪੰਚ ਹੰਸਾ ਸਿੰਘ ਖੁੰਡੇ ਹਲਾਲ ਨੇ ਮਰਨ ਵਾਲੇ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ।


author

rajwinder kaur

Content Editor

Related News