ਨਾਬਾਲਗ ਵਿਆਹੁਤਾ ਨੂੰ ਵਿਆਹ ਦਾ ਲਾਰਾ ਲਗਾ ਕੇ ਬਣਾਏ ਸਰੀਰਕ ਸਬੰਧ, ਪੁਲਸ ਨੇ ਦਰਜ ਕੀਤਾ ਮਾਮਲਾ

Friday, Aug 26, 2022 - 02:27 PM (IST)

ਨਾਬਾਲਗ ਵਿਆਹੁਤਾ ਨੂੰ ਵਿਆਹ ਦਾ ਲਾਰਾ ਲਗਾ ਕੇ ਬਣਾਏ ਸਰੀਰਕ ਸਬੰਧ, ਪੁਲਸ ਨੇ ਦਰਜ ਕੀਤਾ ਮਾਮਲਾ

ਗੁਰਦਾਸਪੁਰ (ਵਿਨੋਦ) : ਇਕ ਵਿਆਹੁਤਾ ਨਾਬਾਲਿਗ ਲੜਕੀ ਨੂੰ ਉਸ ਦੇ ਸਹੁਰੇ ਘਰ ਤੋਂ ਭਜਾ ਕੇ ਲੈ ਜਾਣ ਅਤੇ ਉਸ ਨੂੰ ਕਿਰਾਏ ਦੇ ਮਕਾਨ ’ਚ ਰੱਖ ਕੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਵਾਲੇ ਦੋਸ਼ੀ ਖ਼ਿਲਾਫ ਪੁਰਾਣਾ ਸ਼ਾਲਾ ਪੁਲਸ ਦੀ ਸਿਫਾਰਿਸ਼ ’ਤੇ ਰਾਜਪੁਰ ਸਿਟੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਅਮਨਦੀਪ ਕੌਰ ਅਨੁਸਾਰ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਰਹਿਣ ਵਾਲੀ ਨਾਬਾਲਗ ਲੜਕੀ ਜਿਸ ਦੀ ਜਨਮ ਮਿਤੀ 18-3-2006 ਹੈ, ਦਾ ਵਿਆਹ ਉਸ ਦੇ ਮਾਂ-ਬਾਪ ਨੇ ਉਸ ਦੀ ਮਰਜ਼ੀ ਖ਼ਿਲਾਫ 14-4-2022 ਨੂੰ ਪਿੰਡ ਲਾਲਪੁਰਾ ਜ਼ਿਲ੍ਹਾ ਆਨੰਦਪੁਰ ਸਾਹਿਬ ਦੇ ਇਕ ਮੁੰਡੇ ਨਾਲ ਕਰ ਦਿੱਤਾ ਪਰ ਸ਼ਿਕਾਇਤਕਰਤਾ 18-4-22 ਨੂੰ ਆਪਣੇ ਪਤੀ ਤੋਂ ਚੋਰੀ ਦੋਸ਼ੀ ਸੰਨੀ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਪਿੰਡ ਕਲੀਚਪੁਰ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਜਿਸ ਨੂੰ ਉਹ ਵਿਆਹ ਤੋਂ ਪਹਿਲਾ ਜਾਣਦੀ ਸੀ, ਦੇ ਨਾਲ ਚਲੀ ਗਈ। 

ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਦੋਸ਼ੀ ਉਸ ਨੂੰ ਰਾਜਪੁਰਾ ’ਚ ਇਕ ਕਿਰਾਏ ਦੇ ਮਕਾਨ ਵਿਚ ਲੈ ਗਿਆ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਲਾਰਾ ਦੇ ਕੇ ਉਸ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਇਹ ਮਾਮਲਾ ਰਾਜਪੁਰ ਪੁਲਸ ਦਾ ਬਣਦਾ ਸੀ, ਇਸ ਲਈ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ’ਚ ਰਿਪੋਰਟ ਲਿਖ ਕੇ ਰਾਜਪੁਰਾ ਪੁਲਸ ਨੂੰ ਭੇਜੀ ਗਈ ਸੀ। ਜਿਸ ’ਤੇ ਰਾਜਪੁਰਾ ਪੁਲਸ ਨੇ ਅੱਜ ਦੋਸ਼ੀ ਖ਼ਿਲਾਫ ਧਾਰਾ 376 ਅਤੇ 4 ਪੋਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ, ਪਰ ਦੋਸ਼ੀ ਫਰਾਰ ਹੋਣ ’ਚ ਸਫ਼ਲ ਹੋ ਗਿਆ।


author

Gurminder Singh

Content Editor

Related News