ਨਸ਼ੀਲਾ ਪਦਾਰਥ ਦੇ ਕੇ ਦਿਨ-ਰਾਤ ਕਰਵਾਇਆ ਜਬਰ-ਜ਼ਿਨਾਹ, ਇੰਝ ਜਨਾਨੀ ਦੇ ਚੁੰਗਲ ’ਚੋਂ ਛੁਡਵਾਈ ਨਾਬਾਲਗ ਕੁੜੀ

Friday, May 06, 2022 - 05:56 PM (IST)

ਨਸ਼ੀਲਾ ਪਦਾਰਥ ਦੇ ਕੇ ਦਿਨ-ਰਾਤ ਕਰਵਾਇਆ ਜਬਰ-ਜ਼ਿਨਾਹ, ਇੰਝ ਜਨਾਨੀ ਦੇ ਚੁੰਗਲ ’ਚੋਂ ਛੁਡਵਾਈ ਨਾਬਾਲਗ ਕੁੜੀ

ਤਪਾ ਮੰਡੀ (ਸ਼ਾਮ, ਗਰਗ) : ਨੇੜਲੇ ਕਸਬੇ ਦੀ ਇਕ ਨਾਬਾਲਗਾ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ। ਪੀੜਤਾ ਦੀ ਮਾਤਾ ਨੇ ਸਮਾਜ ਸੇਵੀ ਮਹਿਲਾਵਾਂ ਦੀ ਹਾਜ਼ਰੀ ’ਚ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਲੜਕੀ ਨਾਲ 28 ਫਰਵਰੀ ਨੂੰ ਕੁਝ ਝਗੜਾ ਹੋ ਗਿਆ ਸੀ ਤਾਂ ਉਹ ਬਾਜ਼ਾਰ ਸਬਜੀ ਖਰੀਦਣ ਲਈ ਚਲੀ ਗਈ। ਉਸ ਨੂੰ ਬਾਜ਼ਾਰ ਵਿਚ ਕਿਰਨਾ ਨਾਮਕ ਜਨਾਨੀ ਜੋ ਪਟਿਆਲਾ ਦੀ ਰਹਿਣ ਵਾਲੀ ਹੈ, ਅਤੇ ਉਹ ਉਸ ਨੂੰ ਆਪਣੇ ਨਾਲ ਲੈ ਗਈ। ਕਿਰਨਾ ਨੇ ਉਸ ਨੂੰ ਕਿਹਾ ਕਿ ਤੂੰ ਮੇਰੀ ਧੀ ਹੈ ਮੇਰੇ ਨਾਲ ਚੱਲ, ਜਦੋਂ ਉਹ ਉਸ ਦੇ ਘਰ ਗਈ ਤਾਂ ਕਿਰਨਾ ਨੇ ਉਸ ਤੋਂ ਵੱਖ-ਵੱਖ ਵਿਅਕਤੀਆਂ ਨਾਲ ਗਲਤ ਕੰਮ ਕਰਵਾਉਂਦੀ ਰਹੀ। ਇਸ ਦੌਰਾਨ ਜਦੋਂ ਪਿੰਡ ਸੰਧੂ ਕਲਾਂ ਦੀ ਸਮਾਜ ਸੇਵੀ ਹਰਪ੍ਰੀਤ ਕੌਰ ਅਤੇ ਭਦੌੜ ਦੀ ਸਰਬਜੀਤ ਕੌਰ ਨੂੰ ਲੜਕੀ ਦਾ ਪਟਿਆਲਾ ਹੋਣ ਬਾਰੇ ਪਤਾ ਲੱਗਾ ਤਾਂ ਉਹ ਨਾਬਾਲਿਗਾ ਦੀ ਮਾਤਾ ਅਤੇ ਪਿਤਾ ਨੂੰ ਨਾਲ ਲੈ ਕੇ ਕਿਰਨਾ ਦੇ ਘਰ ਪਹੁੰਚ ਗਏ ਅਤੇ ਲੜਕੀ ਨੂੰ  ਬਰਾਮਦ ਕਰਕੇ ਪਿੰਡ ਲਿਆਕੇ ਹਸਪਤਾਲ ’ਚ ਦਾਖਲ ਕਰਵਾਇਆ।

ਇਹ ਵੀ ਪੜ੍ਹੋ : ਲੁਧਿਆਣਾ ’ਚ ਸ਼ਰਮਨਾਕ ਘਟਨਾ, ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਨੌਜਵਾਨ ਨੇ ਬੁਲਾ ਕੇ ਦੋਸਤਾਂ ਅੱਗੇ ਪਰੋਸਿਆ

ਇਸ ’ਤੇ ਡਾਕਟਰਾਂ ਨੇ ਲੜਕੀ ਦਾ ਡੂੰਘਾਈ ਨਾਲ ਚੈਕਅਪ ਕਰਕੇ ਸੈਂਪਲ ਟੈਸਟ ਲਈ ਭੇਜ ਦਿੱਤੇ। ਡਾਕਟਰ ਦਾ ਕਹਿਣਾ ਹੈ ਲੜਕੀ ਦਾ ਮੈਡੀਕਲ ਕਰਕੇ ਪੁਲਸ ਜਾਂਚ ਲਈ ਭੇਜ ਦਿੱਤੀ ਹੈ। ਮੌਕੇ ਤੇ ਹਾਜ਼ਰ ਸਮਾਜ ਸੇਵੀ ਹਰਪਰੀਤ ਕੌਰ ਅਤੇ ਸਰਬਜੀਤ ਕੌਰ ਦਾ ਕਹਿਣਾ ਹੈ ਕਿ ਮਹਿਲਾ ਕਿਰਨਾ ਲੜਕੀ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਨਾਲ ਦਿਨ-ਰਾਤ 'ਚ 10-12 ਬੰਦਿਆਂ ਤੋਂ ਬਲਾਤਕਾਰ ਕਰਵਾਉਂਦੀ ਰਹੀ ਹੈ ਕਿਉਂਕਿ ਇਹ ਮਹਿਲਾ ਲੜਕੀ ਨੂੰ ਧੀ ਬਣਾਕੇ ਲੈ ਕੇ ਗਈ ਸੀ। ਹਸਪਤਾਲ 'ਚ ਵੂਮੈਨ ਸੈੱਲ ਦੀ ਇੰਚਾਰਜ ਜਸਵਿੰਦਰ ਕੌਰ ਅਤੇ ਸਬ-ਇੰਸਪੈਕਟਰ ਸੁਖਵਿੰਦਰ ਕੌਰ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਲੜਕੀ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਕਿਰਨਾ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News