ਛੱਪੜ ''ਚੋਂ ਨਾਬਾਲਗ ਕੁੜੀ ਦੀ ਲਾਸ਼ ਬਰਾਮਦ, ਫੈਲੀ ਸਨਸਨੀ

Tuesday, Sep 01, 2020 - 06:05 PM (IST)

ਛੱਪੜ ''ਚੋਂ ਨਾਬਾਲਗ ਕੁੜੀ ਦੀ ਲਾਸ਼ ਬਰਾਮਦ, ਫੈਲੀ ਸਨਸਨੀ

ਅਜੀਤਵਾਲ (ਰੱਤੀ ਕੋਕਰੀ): ਅੱਜ ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ 'ਚ ਇਕ 16 ਸਾਲਾ ਕੁੜੀ ਦੀ ਲਾਸ਼ ਛੱਪੜ 'ਚੋਂ ਤੈਰਦੀ ਮਿਲੀ।ਕੁੜੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਸਬੰਧੀ ਕੁੜੀ ਦੇ ਪਿਤਾ ਸਰਬਣ ਸਿੰਘ ਨੇ ਦੱਸਿਆ ਕਿ ਉਸ ਦੀ ਕੁੜੀ ਅਮਨਦੀਪ ਕੌਰ ਕੱਲ੍ਹ ਰਾਤ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, 11 ਸਾਲ ਦੀ ਬੱਚੀ ਸਣੇ 4 ਲੋਕਾਂ ਦੀ ਕੋਰੋਨਾ ਨਾਲ ਮੌਤ

ਅੱਜ ਜਦੋਂ ਛੱਪੜ ਦੇ ਨੇੜੇ ਖੜ੍ਹੇ ਵਿਅਕਤੀਆਂ ਨੇ ਦੇਖਿਆ ਕਿ ਲਾਸ਼ ਤੈਰ ਰਹੀ ਹੈ ਤਾਂ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ।ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ।ਇਸ ਸਬੰਧੀ ਅਜੀਤਵਾਲ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੀ ਮੌਤ ਦੇ ਕਾਰਨਾਂ ਅਤੇ ਕਥਿਤ ਦੋਸ਼ੀਆਂ ਦੀ ਭਾਲ ਪੁਲਸ ਸਰਗਰਮੀ ਨਾਲ ਕਰ ਰਹੀ ਹੈ।ਕੁੜੀ ਦੇ ਪਿਤਾ ਨੇ ਕੁੜੀ ਅਮਨਦੀਪ ਕੌਰ ਦੇ ਕਤਲ ਹੋਣ ਦੀ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਕੋਲ ਕਾਤਲਾਂ ਦੇ ਪੁਖਤਾ ਸਬੂਤ ਹਨ।

ਇਹ ਵੀ ਪੜ੍ਹੋ: ਭਗਤਾਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ, ਬਾਬਾ ਸੋਢਲ ਮੰਦਰ 'ਚ ਲੱਗੀਆਂ ਰੌਣਕਾਂ


author

Shyna

Content Editor

Related News