ਨਾਬਾਲਗ ਦੋਸ਼ੀ ਕਰਾਰ, 3 ਸਾਲ ਦੀ ਸਜ਼ਾ

Friday, Jul 06, 2018 - 06:24 AM (IST)

ਚੰਡੀਗੜ੍ਹ,   (ਸੰਦੀਪ)-  4 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਜ਼ੁਵੇਨਾਇਲ ਜਸਟਿਸ ਬੋਰਡ ਨੇ ਨਾਬਾਲਗ ਨੂੰ ਦੋਸ਼ੀ ਪਾਉਂਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਜੁਵੇਨਾਇਲ ਬੋਰਡ ਨੇ ਦੋਸ਼ੀ ਨੂੰ ਅਪੀਲ ਲਈ ਇਕ ਮਹੀਨੇ ਦਾ ਸਮਾਂ ਦਿੰਦੇ ਹੋਏ ਫਿਲਹਾਲ ਜ਼ਮਾਨਤ ਦੇ ਦਿੱਤੀ ਹੈ। ਜੇਕਰ ਉਹ ਤੈਅ ਸਮੇਂ 'ਚ ਸਜ਼ਾ ਖਿਲਾਫ ਉਪਰਲੀ ਅਦਾਲਤ 'ਚ ਅਪੀਲ ਨਹੀਂ ਕਰਦਾ ਹੈ ਤਾਂ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਜਾਵੇਗਾ। ਬਚਾਅ ਪੱਖ ਦੇ ਵਕੀਲ ਅਨੁਸਾਰ ਇਸ ਮਾਮਲੇ 'ਚ ਅਜੇ ਉਨ੍ਹਾਂ ਨੂੰ ਅੰਤਿਮ ਫੈਸਲੇ ਦੀ ਪਹਿਲਾਂ ਕਾਪੀ ਨਹੀਂ ਮਿਲੀ ਹੈ। 
ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਮੌਲੀਜਾਗਰਾਂ ਨਿਵਾਸੀ ਨਾਬਾਲਗ ਖਿਲਾਫ ਕੇਸ ਦਰਜ ਕੀਤਾ ਸੀ। 2015 'ਚ ਦਰਜ ਕੇਸ ਅਨੁਸਾਰ ਬੱਚੀ 10 ਅਪ੍ਰੈਲ ਦੀ ਰਾਤ ਨੂੰ ਘਰ ਦੇ ਬਾਹਰ ਖੇਡ ਰਹੀ ਸੀ ਤੇ ਉਥੋਂ ਲਾਪਤਾ ਹੋ ਗਈ ਸੀ। ਅਗਲੇ ਦਿਨ ਉਸ ਦੀ ਲਾਸ਼ ਸਵੇਰੇ ਸੀ. ਟੀ. ਯੂ. ਵਰਕਸ਼ਾਪ ਕੋਲ ਜੰਗਲ ਦੇ ਨਾਲੇ 'ਚੋਂ ਮਿਲੀ ਸੀ।  


Related News