ਨਾਬਾਲਗ ਲੜਕੇ ਨੇ ਲਿਆ ਫਾਹਾ
Sunday, Aug 20, 2017 - 03:20 AM (IST)

ਭਵਾਨੀਗੜ੍ਹ, (ਵਿਕਾਸ)- ਭੇਤਭਰੇ ਹਾਲਾਤ 'ਚ ਇਕ ਨਾਬਾਲਗ ਲੜਕੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਅਨੁਸਾਰ 16 ਸਾਲਾ ਵਿੱਕੀ ਪੁੱਤਰ ਬਿੱਕਰ ਸਿੰਘ ਵਾਸੀ ਚਾਰ ਖੰਭਾ ਮਾਰਕੀਟ ਭਵਾਨੀਗੜ੍ਹ ਸਥਾਨਕ ਸ਼ਹਿਰ ਦੇ ਗਊਸ਼ਾਲਾ ਚੌਕ ਸਥਿਤ ਇਕ ਕਨਫੈੱਕਸ਼ਨਰੀ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ। ਬੀਤੀ ਦੁਪਹਿਰ ਰੋਜ਼ਾਨਾ ਦੀ ਤਰ੍ਹਾਂ ਜਦੋਂ ਦੁਪਹਿਰ ਦਾ ਖਾਣਾ ਖਾਣ ਉਹ ਆਪਣੇ ਘਰ ਗਿਆ ਸੀ ਤਾਂ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਲਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਮੇਂ ਨਾਬਾਲਗ ਲੜਕਾ ਘਰ ਵਿਚ ਇਕੱਲਾ ਸੀ ਉਸਦਾ ਪਿਤਾ ਟਰੱਕ ਲੈ ਕੇ ਗਿਆ ਹੋਇਆ ਸੀ ਅਤੇ ਉਸਦੀ ਮਾਤਾ ਨੌਕਰੀ 'ਤੇ ਗਈ ਹੋਈ ਸੀ। ਐੱਸ. ਐੱਚ. ਓ. ਭਵਾਨੀਗੜ੍ਹ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ 174 ਦੀ ਕਾਰਵਾਈ ਕੀਤੀ ਗਈ ਹੈ।