ਪਾਰਕ ’ਚ ਖੇਡਦਾ ਨਾਬਾਲਗ ਮੁੰਡਾ ਹੋਇਆ ਲਾਪਤਾ, ਅਗਵਾ ਕਰਨ ਦਾ ਸ਼ੱਕ

Friday, Jul 21, 2023 - 12:26 PM (IST)

ਪਾਰਕ ’ਚ ਖੇਡਦਾ ਨਾਬਾਲਗ ਮੁੰਡਾ ਹੋਇਆ ਲਾਪਤਾ, ਅਗਵਾ ਕਰਨ ਦਾ ਸ਼ੱਕ

ਲੁਧਿਆਣਾ (ਰਾਜ) : ਘਰੋਂ ਪਾਰਕ ’ਚ ਖੇਡਣ ਗਿਆ ਇਕ ਨਾਬਾਲਗ ਮੁੰਡਾ ਲਾਪਤਾ ਹੋ ਗਿਆ। ਉਸ ਦੇ ਪਰਿਵਾਰ ਨੇ ਪੁਲਸ ਕੋਲ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਨੇ ਉਸ ਦੇ ਪੁੱਤਰ ਨੂੰ ਅਗਵਾ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕਿਦਵਈ ਨਗਰ ਦੀ ਰਹਿਣ ਵਾਲੀ ਕਾਜਲ ਨੇ ਦੱਸਿਆ ਕਿ ਉਸ ਦਾ 15 ਸਾਲ ਦਾ ਬੇਟਾ ਮਹੇਸ਼, ਜੋ ਕਿਦਵਈ ਨਗਰ ਸਥਿਤ ਪਾਰਕ ’ਚ ਖੇਡਣ ਲਈ ਘਰੋਂ ਗਿਆ ਸੀ ਪਰ ਵਾਪਸ ਘਰ ਨਹੀਂ ਪਹੁੰਚਿਆ। ਉਨ੍ਹਾਂ ਪਾਰਕ ਵਿਚ ਜਾ ਕੇ ਦੇਖਿਆ ਤਾਂ ਬੇਟਾ ਉੱਥੇ ਨਹੀਂ ਸੀ। ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ।
 


author

Babita

Content Editor

Related News