ਖਰੜ ਰਹਿੰਦੀ ਗਰਲਫਰੈਂਡ ਨੂੰ ਮਿਲਣ ਲਈ 16 ਸਾਲਾਂ ਦੇ ਮੁੰਡੇ ਨੇ ਜੋ ਕਾਰਾ ਕੀਤਾ, ਸੁਣ ਰਹਿ ਜਾਵੋਗੇ ਹੈਰਾਨ

Thursday, Apr 01, 2021 - 01:29 PM (IST)

ਖਰੜ ਰਹਿੰਦੀ ਗਰਲਫਰੈਂਡ ਨੂੰ ਮਿਲਣ ਲਈ 16 ਸਾਲਾਂ ਦੇ ਮੁੰਡੇ ਨੇ ਜੋ ਕਾਰਾ ਕੀਤਾ, ਸੁਣ ਰਹਿ ਜਾਵੋਗੇ ਹੈਰਾਨ

ਖਰੜ (ਰਣਬੀਰ) : ਖਰੜ ਰਹਿੰਦੀ ਆਪਣੀ ਗਰਲਫਰੈਂਡ ਨੂੰ ਮਿਲਣ ਲਈ 16 ਸਾਲਾਂ ਦੇ ਮੁੰਡੇ ਨੇ ਜੋ ਕਾਰਾ ਕੀਤਾ, ਉਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇਹ ਨਾਬਾਲਗ ਮੁੰਡਾ ਨੋਇਡਾ ਤੋਂ ਕਾਰ ਚੋਰੀ ਕਰ ਕੇ ਭੱਜਿਆ ਅਤੇ ਗਰਲਫਰੈਂਡ ਨੂੰ ਖਰੜ ਮਿਲਣ ਲਈ ਆ ਗਿਆ। ਫਿਲਹਾਲ ਪੁਲਸ ਨੇ ਉਕਤ ਮੁੰਡੇ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ 10ਵੀਂ ਜਮਾਤ ’ਚ ਪੜ੍ਹਦੇ ਨਾਬਾਲਗ ਮੁਤਾਬਕ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਹੈ ਅਤੇ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ 'ਚ 'ਮੁਫ਼ਤ' ਸਫਰ ਕਰਨਗੀਆਂ ਬੀਬੀਆਂ, ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼

ਉਸ ਨੇ ਦੱਸਿਆ ਕਿ ਖਰੜ ਵਿਖੇ ਰਹਿੰਦੀ ਆਪਣੀ ਗਰਲਫਰੈਂਡ ਨੂੰ ਮਿਲਣ ਆਉਣ ਲਈ ਉਸ ਨੇ ਕਾਰ ਚੋਰੀ ਕੀਤੀ ਸੀ। ਦਰਅਸਲ ਖਰੜ ਪੁਲਸ ਨੂੰ ਸੂਚਨਾ ਮਿਲੀ ਸੀ ਕਿ  ਨੋਇਡਾ ’ਚੋਂ ਇਕ ਬਲੈਨੋ ਕਾਰ ਚੋਰੀ ਹੋਈ ਹੈ। ਕਾਰ ਵਿਚ ਜੀ. ਪੀ. ਐੱਸ. ਸਿਸਟਮ ਕੰਮ ਕਰ ਰਿਹਾ ਸੀ, ਜਿਸ ਦੀ ਲੋਕੇਸ਼ਨ ਖਰੜ ਏਰੀਏ ਦੇ ਨੇੜੇ-ਤੇੜੇ ਦੀ ਪਾਈ ਜਾ ਰਹੀ ਹੈ। ਪੁਲਸ ਨੇ ਕਾਰ ਦੀ ਲੋਕੇਸ਼ਨ ਟਰੇਸ ਕਰਦਿਆਂ ਖਰੜ-ਮੋਰਿੰਡਾ ਓਮੇਗਾ ਸਿਟੀ ਕੋਲ ਨਾਕਾਬੰਦੀ ਕੀਤੀ, ਜਿੱਥੋਂ ਪੁਲਸ ਨੂੰ ਚੋਰੀਸ਼ੁਦਾ ਕਾਰ ਸਮੇਤ ਹਿਰਾਸਤ ’ਚ ਲੈ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ

ਪੁਲਸ ਮੁਤਾਬਕ ਉਸ ਦੀ ਗਰਲਫਰੈਂਡ ਵੀ ਇੱਥੋਂ ਦੀ ਹੀ ਰਹਿਣ ਵਾਲੀ ਹੈ, ਜਿਸ ਨੂੰ ਮਿਲਣ ਲਈ ਉਹ ਇੱਥੇ ਆਇਆ ਸੀ। ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਮੋਹਾਲੀ ਸਥਿਤ ਜੁਵੇਨਾਈਲ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 5 ਸਾਲ ਤੋਂ ਪੁਰਾਣੇ ਕਿਰਾਏਦਾਰਾਂ ਲਈ ਰਾਹਤ ਭਰੀ ਖ਼ਬਰ, ਹੁਣ ਤੰਗ ਨਹੀਂ ਕਰ ਸਕਣਗੇ ਮਕਾਨ ਮਾਲਕ

ਪੁਲਸ ਨੇ ਕਾਰ ਮਾਲਕ ਨੋਇਡਾ ਵਾਸੀ ਬਲਕਾਰ ਸਿੰਘ ਨੂੰ ਕਾਰ ਦੀ ਬਰਾਮਦਗੀ ਸਬੰਧੀ ਸੂਚਿਤ ਕਰ ਦਿੱਤਾ ਹੈ।
ਨੋਟ : ਉਕਤ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News