ਪੰਚਕੂਲਾ ਨੂੰ ਚੰਡੀਗੜ੍ਹ ਜਿਹੇ ''ਮਿਨੀ ਰਾਕ ਗਾਰਡਨ'' ਦੀ ਸੌਗਾਤ ਦੇਣ ਵਾਲੇ ਗੌਰੀ ਦਾ ਦਿਹਾਂਤ, ਦਿਲੀ ਤਮੰਨਾ ਰਹਿ ਗਈ ਅਧੂਰੀ

11/21/2017 9:57:23 AM

ਪੰਚਕੂਲਾ/ਚੰਡੀਗੜ੍ਹ : ਪੰਚਕੂਲਾ 'ਚ ਚੰਡੀਗੜ੍ਹ ਜਿਹਾ 'ਮਿਨੀ ਰਾਕ ਗਾਰਡਨ' ਅਤੇ ਕਈ ਖੂਬਸੂਰਤ ਕਲਾਕ੍ਰਿਤੀਆਂ ਬਣਾਉਣ ਵਾਲੇ ਪੀ. ਡੀ. ਗੌਰੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਪੀ. ਡੀ. ਗੌਰੀ (83) ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਨੇ ਸੋਮਵਾਰ ਨੂੰ ਦਮ ਤੋੜ ਦਿੱਤਾ। ਗੌਰੀ ਦੇ ਦਿਹਾਂਤ ਨਾਲ ਪੰਚਕੂਲਾ ਨੰ ਕਾਫੀ ਘਾਟਾ ਪਿਆ ਹੈ ਕਿਉਂਕਿ ਗੌਰੀ ਦੀ ਤਮੰਨਾ ਸੀ ਕਿ ਉਹ ਪੰਚਕੂਲਾ 'ਚ ਹੂ-ਬ-ਬੂ ਚੰਡੀਗੜ੍ਹ ਵਰਗਾ ਰਾਕ ਗਾਰਡਨ ਬਣਉਣ ਪਰ ਉਨ੍ਹਾਂ ਦੀ ਇਹ ਤਮੰਨਾ ਅਧੂਰੀ ਹੀ ਰਹਿ ਗਈ। ਗੌਰੀ ਨੇ ਆਪਣਾ ਸਰੀਰ 2014 'ਚ ਹੀ ਪੀ. ਜੀ. ਆਈ. ਨੂੰ ਦਾਨ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੀ. ਜੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ। ਗੌਰੀ ਪੰਚਕੂਲਾ 'ਚ ਅਦਭੁੱਤ ਕਲਾਕ੍ਰਿਤੀਆਂ ਬਣਾਉਣ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਸੈਕਟਰ-12ਏ ਦੇ ਪਾਰਕ ਤੋਂ ਕਲਾਕ੍ਰਿਤੀਆਂ ਬਣਾਉਣ ਦਾ ਸਫਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ 'ਚ ਕਈ ਥਾਵਾਂ 'ਤੇ ਆਪਣੀ ਕਲਾ ਦੇ ਨਮੂਨੇ ਪੇਸ਼ ਕੀਤੇ। 83 ਸਾਲ ਦੀ ਉਮਰ 'ਚ ਵੀ ਉਨ੍ਹਾਂ ਦਾ ਜਜ਼ਬਾ ਦੇਖਣ ਲਾਇਕ ਸੀ। ਉਨ੍ਹਾਂ ਨੂੰ ਜਦੋਂ ਵੀ 'ਵੇਸਟ ਮਟੀਰੀਅਲ' ਮਿਲਦਾ, ਉਹ ਖੁਦ ਉਸ ਨੂੰ ਇਕੱਠਾ ਕਰਦੇ ਅਤੇ ਜਿੱਥੇ ਜਗ੍ਹਾ ਮਿਲਦੀ, ਉੱਥੇ ਕੋਈ ਨਾ ਕੋਈ ਅਦਭੁੱਤ ਕਲਾਕ੍ਰੀਤ ਬਣਾ ਦਿੰਦੇ ਸਨ।


Related News