ਸ਼ੋਅਰੂਮ ''ਚੋਂ ਲੱਖਾਂ ਦੇ ਮੋਬਾਇਲ ਤੇ ਨਕਦੀ ਚੋਰੀ

09/12/2017 6:36:37 AM

ਅੰਮ੍ਰਿਤਸਰ, (ਸੰਜੀਵ)-  ਚੌਕ ਫਰੀਦ ਸਥਿਤ ਸ਼ਾਰਪ ਰੇਡੀਓ ਕਾਰਪੋਰੇਸ਼ਨ ਦੇ ਨਾਂ 'ਤੇ ਮੋਬਾਇਲ ਸ਼ੋਅਰੂਮ ਤੋਂ ਲੱਖਾਂ ਦੇ ਮੋਬਾਇਲ ਅਤੇ ਨਕਦੀ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ 'ਚ ਥਾਣਾ ਕੋਤਵਾਲੀ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ੋਅਰੂਮ ਮਾਲਕ ਗੁਰਿੰਦਰ ਸਿੰਘ ਨੂੰ ਵਾਰਦਾਤ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਅੱਜ ਸਵੇਰੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਅੰਦਰ ਗਏ ਤੇ ਵੇਖਿਆ ਕਿ ਸ਼ੋਅਕੇਸਾਂ 'ਚੋਂ ਮੋਬਾਇਲ, 4 ਐੱਲ.ਈ.ਡੀ. ਅਤੇ ਗੱਲੇ 'ਚ ਪਈ ਕਰੀਬ 1.25 ਲੱਖ ਰੁਪਏ ਦੀ ਰਕਮ ਚੋਰੀ ਹੋ ਚੁੱਕੀ ਸੀ ਜਿਸ 'ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਥਾਣਾ ਕੋਤਵਾਲੀ ਦੀ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।  ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਬੈਂਕ 'ਚ ਛੁੱਟੀ ਹੋਣ ਦੇ ਕਾਰਨ ਉਨ੍ਹਾਂ ਨੇ ਕੈਸ਼ ਵੀ ਦੁਕਾਨ 'ਚ ਹੀ ਰੱਖਿਆ ਸੀ, ਜਦੋਂ ਉਹ ਸਵੇਰੇ ਆਏ ਅਤੇ ਸ਼ਟਰ ਖੋਲ੍ਹਿਆ ਤਾਂ ਅੰਦਰ ਪਏ ਮੋਬਾਇਲ ਚੋਰੀ ਹੋ ਚੁੱਕੇ ਸਨ। ਅਣਪਛਾਤੇ ਚੋਰ ਦੁਕਾਨ ਦੀ ਗਰਿਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ?  : ਥਾਣਾ ਇੰਚਾਰਜ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਆਸਪਾਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਉਸ ਨੂੰ ਚੈੱਕ ਕੀਤਾ ਜਾ ਰਿਹਾ ਹੈ।


Related News